ਟਿੱਪਰ ਨੇ ਬਿਜਲੀ ਬੋਰਡ ਦੀ ਮਹਿਲਾ ਮੁਲਾਜ਼ਮ ਨੂੰ ਕੁਚਲਿਆ

Wednesday, Mar 04, 2020 - 02:27 PM (IST)

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਥਾਪਰ ਕਾਲਜ ਦੇ ਸਾਹਮਣੇ ਅੱਜ ਸਵੇਰੇ ਬਿਜਲੀ ਬੋਰਡ ਦੀ ਮਹਿਲਾ ਮੁਲਾਜ਼ਮ ਨੂੰ ਟਿੱਪਰ ਨੇ ਟੱਕਰ ਮਾਰ ਕੇ ਕੁਚਲ ਦਿੱਤਾ ਅਤੇ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ। ਮਹਿਲਾ ਦੀ ਪਛਾਣ ਕਮਲਾ ਦੇਵੀ ਉਮਰ ਲਗਭਗ 55 ਸਾਲ ਪਤਨੀ ਓਮ ਪ੍ਰਕਾਸ਼ ਵਾਸੀ ਦਰਸ਼ਨ ਨਗਰ ਪਟਿਆਲਾ ਵਜੋਂ ਹੋਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਕੌਸ਼ਲ ਮੌਕੇ 'ਤੇ ਪੁੱਜੇ ਅਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਦੱਸ ਦਈਏ ਕਿ ਮਹਿਲਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ 'ਚ ਮੁਲਾਜ਼ਮ ਸੀ ਅਤੇ ਸਵੇਰੇ ਆਪਣੀ ਡਿਊਟੀ 'ਤੇ ਜਾ ਰਹੀ ਸੀ।

PunjabKesari

ਦੂਜੇ ਪਾਸੇ ਮਹਿਲਾ ਨੂੰ ਟੱਕਰ ਮਾਰ ਕੇ ਭੱਜਣ ਵਾਲਾ ਟਿੱਪਰ ਵਾਲੇ ਨੂੰ ਵੀ ਪੁਲਸ ਵਲੋਂ ਫਿਲਮੀ ਸਟਾਇਲ 'ਚ ਕਾਬੂ ਕੀਤਾ ਗਿਆ। ਡੀ. ਐੱਸ. ਪੀ. ਨਾਭਾ ਵਰਿੰਦਰਜੀਤ ਸਿੰਘ ਥਿੰਦ ਅਤੇ ਰੂਰਲ ਫਾਰਮੇਸੀ ਅਫਸਰ ਅਤੇ ਫਾਰਮਾਸਿਸਟ ਯੂਨੀਅਨ ਦੇ ਆਗੂ ਕਮਲ ਅਵਸਥੀ ਨੇ ਟਿੱਪਰ ਵਾਲੇ ਨੂੰ ਬਾਈਪਾਸ ਤੋਂ ਕਾਬੂ ਕੀਤਾ ਹੈ। ਰੂਰਲ ਫਾਰਮੇਸੀ ਅਫਸਰ ਕਮਲ ਅਵਸਥੀ ਨੇ ਦੱਸਿਆ ਕਿ ਪਿੰਡ ਧਬਲਾਨ ਵਿਖੇ ਪੋਸਟਿਡ ਹੈ ਜਦੋਂ ਉਹ ਡਿਉਟੀ 'ਤੇ ਜਾ ਰਿਹਾ ਸੀ ਤਾਂ ਥਾਪਰ ਕਾਲਜ ਦੇ ਸਾਹਮਣੇ ਟਿੱਪਰ ਨੇ ਮਹਿਲਾ ਨੂੰ ਟੱਕਰ ਮਾਰ ਦਿੱਤੀ ਅਤੇ ਪੁਲਸ ਨੇ ਆਪਣਾ ਮੋਟਰਸਾਈਕਲ ਟਿੱਪਰ ਦੇ ਪਿੱਛੇ ਲਗਾ ਲਿਆ। ਇਸੇ ਦੌਰਾਨ ਡੀ. ਐੱਸ. ਪੀ. ਵਰਿੰਦਰਜੀਤ ਸਿੰਘ ਥਿੰਦ ਨੂੰ ਵੀ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਵੀ ਆਪਣੀ ਗੱਡੀ ਉਸ ਦੇ ਪਿਛੇ ਲੱਗਾ ਲਈ। ਟਿੱਪਰ ਡਰਾਈਵਰ ਨੇ ਤੇਜ਼ੀ ਨਾਲ ਟਿੱਪਰ ਭਜਾਇਆ ਅਤੇ ਪਿੰਡਾਂ 'ਚ ਪਾ ਕੇ ਸੰਗਰੂਰ ਰੋਡ 'ਤੇ ਚੜ੍ਹਾ ਲਿਆ। ਜਿਥੇ ਡੀ. ਐੱਸ. ਪੀ. ਥਿੰਦ ਨੇ ਅੱਗੇ ਗੱਡੀ ਲਗਾ ਕੇ ਟਰੱਕ ਨੂੰ ਰੋਕ ਲਿਆ। ਇਸੇ ਦੌਰਾਨ ਟਰੱਕ ਡਰਾਈਵਰ ਟਿੱਪਰ ਖੜ੍ਹਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਅਤੇ ਖੇਤਾਂ 'ਚ ਭੱਜ ਗਿਆ। ਪਿੱਛਾ ਕਰਨ 'ਤੇ ਟਿੱਪਰ ਡਰਾਈਵਰ ਨੂੰ ਕਾਬੂ ਕੀਤਾ ਗਿਆ। ਡਰਾਈਵਰ ਨੂੰ ਪੁਲਸ ਨੇ ਕਾਬੂ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


Anuradha

Content Editor

Related News