ਡਾਕਟਰ ਬੀਬੀ ਨਾਲ ਪੰਗਾ ਲੈਣ ਵਾਲੇ ਵਿਧਾਇਕ ਨੂੰ ਡਾਕਟਰਾਂ ਨੇ ਦਿਖਾਇਆ ਸ਼ੀਸ਼ਾ (ਵੀਡੀਓ)

Friday, Aug 14, 2020 - 06:19 PM (IST)

ਮੋਗਾ (ਵਿਪਨ ਓਂਕਾਰਾ): ਮੋਗਾ ਦੇ ਸਿਵਲ ਹਸਪਤਾਲ ਦੀ ਲੇਡੀ ਡਾਕਟਰ ਰਿਤੂ ਜੈਨ ਨੂੰ ਮੋਗਾ ਦੇ ਵਿਧਾਇਕ ਹਰਜੋਤ ਕਮਲ ਨਾਲ ਤਕਰਾਰ ਮਹਿੰਗੀ ਪੈ ਗਈ। ਇਸ ਦੇ ਚੱਲਦੇ ਉਨ੍ਹਾਂ ਦੀ ਬਦਲੀ ਲੁਧਿਆਣਾ ਸਿਵਲ ਹਸਪਤਾਲ ਕਰ ਦਿੱਤੀ ਗਈ। ਦਰਅਸਲ ਵਿਧਾਇਕ ਸਾਬ੍ਹ ਸਥਾਨਕ ਲੋਕਾਂ ਦੀ ਥਾਂ 'ਤੇ ਅੰਤਰਰਾਸ਼ਟਰੀ ਲੋਕਾਂ ਦਾ ਟੈਸਟ ਪਹਿਲਾਂ ਕਰਵਾਉਣਾ ਚਾਹੁੰਦੇ ਸੀ ਪਰ ਡਾ. ਰਿਤੂ ਜੈਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ।

ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ: ਸਾਬਕਾ ਐੱਸ.ਐੱਚ.ਓ.ਦੀ ਜ਼ਮਾਨਤ ਦੀ ਸੁਣਵਾਈ 19 ਤੱਕ ਟਲੀ

ਇਸ ਮੌਕੇ ਵਿਧਾਇਕ ਹਰਜੋਤ ਕਮਲ ਵੀ ਹਸਪਤਾਲ ਵਿਚ ਮੌਜੂਦ ਸੀ ਤੇ ਉਨ੍ਹਾਂ ਨੇ ਐੱਨ.ਆਰ.ਆਈਜ਼ ਦਾ ਸਾਥ ਦਿੱਤਾ ਤੇ ਡਾ. ਦੇ ਕੰਮਕਾਜ 'ਤੇ ਸਵਾਲ ਚੁੱਕੇ, ਜਿਸ ਤੋਂ ਬਾਅਦ ਸ਼ਾਮ ਨੂੰ ਡਾ. ਰਿਤੂ ਜੈਨ ਦੀ ਬਦਲੀ ਕਰ ਦਿੱਤੀ ਗਈ। ਇਸ ਦੇ ਚੱਲਦਿਆਂ ਮੋਗਾ ਦੇ ਡਾਕਟਰਾਂ ਨੇ ਅੱਜ 10 ਵਜੇ ਤੋਂ 11 ਵਜੇ ਤੱਕ ਇਕ ਘੰਟੇ ਦੀ ਹੜਤਾਲ ਕਰ ਦਿੱਤੀ।

PunjabKesari

ਇਹ ਵੀ ਪੜ੍ਹੋ: ਮਾਲ ਗੱਡੀ ਹੇਠਾਂ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਟੋਟੇ-ਟੋਟੇ ਹੋਈ ਲਾਸ਼

ਡਾਕਟਰਾਂ ਦੇ ਵਿਰੋਧ ਤੋਂ ਬਾਅਦ ਵਿਧਾਇਕ ਹਰਜੋਤ ਕਮਲ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਮੁੱਦਾ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਡਾ. ਰਿਤੂ ਜੈਨ ਦੀ ਬਦਲੀ ਨਹੀਂ ਕਰਵਾਈ ਪਰ ਜਾਣ-ਬੁੱਝ ਕੇ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਡਾ. ਰਿਤੂ ਜੈਨ ਇਕ ਹੋਣਹਾਰ ਤੇ ਇਮਾਨਦਾਰ ਡਾਕਟਰ ਹੈ ਜੇਕਰ ਉਨ੍ਹਾਂ ਨੂੰ ਬਦਲੀ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਉਹ ਸੋਮਵਾਰ ਤੋਂ ਪੂਰੇ ਜ਼ਿਲ੍ਹੇ 'ਚ ਸਿਹਤ ਸੇਵਾਵਾਂ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦੇਣਗੇ।ਫਿਲਹਾਲ ਵਿਧਾਇਕ ਹਰਜੋਤ ਕਮਲ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਣ ਕਰਕੇ ਆਈਸੋਲੇਟ ਹੋਏ ਹਨ।

ਇਹ ਵੀ ਪੜ੍ਹੋ: ਕੈਦੀ ਨੇ ਗੁਪਤ ਅੰਗ 'ਚ ਲੁਕੋ ਕੇ ਰੱਖਿਆ ਸੀ ਮੋਬਾਇਲ, ਇੰਝ ਖੁੱਲ੍ਹਿਆ ਭੇਤ


Shyna

Content Editor

Related News