200 ਗ੍ਰਾਮ ਨਸ਼ੀਲੇ ਪਾਊਡਰ ਸਣੇ ਔਰਤ ਕਾਬੂ
Monday, Sep 18, 2017 - 01:48 AM (IST)

ਕੋਟ ਈਸੇ ਖਾਂ, (ਛਾਬੜਾ)- ਪੁਲਸ ਵੱਲੋਂ ਨਸ਼ੀਲੇ ਪਾਊਡਰ ਸਣੇ ਇਕ ਔਰਤ ਨੂੰ ਕਾਬੂ ਕੀਤੇ ਜਾਣ ਦੀ ਖਬਰ ਮਿਲੀ ਹੈ। ਪੁਲਸ ਸੂਤਰਾਂ ਅਨੁਸਾਰ ਥਾਣਾ ਸੀ. ਆਈ. ਏ. ਸਟਾਫ ਮੋਗਾ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਮੋਗਾ ਤੋਂ ਕੋਟ ਈਸੇ ਖਾਂ ਵੱਲ ਨੂੰ ਆ ਰਹੇ ਸਨ ਕਿ ਜਦੋਂ ਉਹ ਪਿੰਡ ਲੌਹਾਰਾ ਦੇ ਸੂਏ ਕੋਲ ਪਹੁੰਚੇ ਤਾਂ ਸੂਏ ਦੇ ਪੁਲ ਕੋਲ ਇਕ ਔਰਤ ਸ਼ੱਕੀ ਹਾਲਾਤ 'ਚ ਖੜ੍ਹੀ ਦਿਖਾਈ ਦਿੱਤੀ, ਜੋ ਪੁਲਸ ਪਾਰਟੀ ਨੂੰ ਵੇਖ ਕੇ ਭੱਜਣ ਲੱਗੀ ਤਾਂ ਮੁਸਤੈਦੀ ਦਿਖਾਉਂਦਿਆਂ ਉਸ ਨੂੰ ਫੜ ਲਿਆ, ਜਿਸ ਦੀ ਪਛਾਣ ਰਾਜ ਕੌਰ ਪਤਨੀ ਕਾਲਾ ਸਿੰਘ ਵਾਸੀ ਪਿੰਡ ਦੌਲੇਵਾਲਾ ਮਾਇਰ ਵਜੋਂ ਹੋਈ, ਦੇ ਹੱਥ 'ਚ ਫੜੇ ਇਕ ਪਲਾਸਟਿਕ ਦੇ ਲਿਫਾਫੇ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ 'ਚੋਂ 200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਉਕਤ ਦੋਸ਼ਣ ਔਰਤ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।