‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?
Thursday, Apr 07, 2022 - 10:11 AM (IST)

ਲੁਧਿਆਣਾ (ਵਿੱਕੀ) : MLA ਸਾਹਿਬ, ਹੁਣ ਤਾਂ ਤੁਹਾਡੀ ਸਰਕਾਰ ਵੀ ਬਣ ਗਈ ਹੈ। ਸਾਨੂੰ ਇਹ ਦੱਸੋ ਸਾਡੇ ਖਾਤਿਆਂ ’ਚ ਮਹੀਨੇ ਦਾ ਹਜ਼ਾਰ-ਹਜ਼ਾਰ ਰੁਪਇਆ ਕਦੋਂ ਆਉਣਾ ਸ਼ੁਰੂ ਹੋਣਾ? ’’ ਇਹ ਉਹ ਸ਼ਬਦ ਹਨ, ਜੋ ਅੱਜ ਕੱਲ ਆਮ ਆਦਮੀ ਪਾਰਟੀ ਦੇ ਹਰ ਐੱਮ. ਐੱਲ. ਏ. ਨੂੰ ਆਪਣੇ ਹਲਕਿਆਂ ’ਚ ਦੌਰੇ ਦੌਰਾਨ ਔਰਤਾਂ ਤੋਂ ਸੁਣਨ ਨੂੰ ਮਿਲ ਰਹੇ ਹਨ ਪਰ ਵਿਧਾਇਕਾਂ ਕੋਲ ਇਕ ਹੀ ਜਵਾਬ ਹੈ, ‘‘ਬੀਬੀ ਜੀ ਜਲਦ ਹੀ ‘ਆਪ’ ਦੀ ਸਰਕਾਰ ਉਕਤ ਗਾਰੰਟੀ ਲਾਗੂ ਕਰੇਗੀ, ਤੁਸੀਂ ਚਿੰਤਾ ਨਾ ਕਰੋ।’’ ਸੂਬੇ ’ਚ ਵਿਧਾਨ ਸਭਾ ਚੋਣਾਂ ’ਚ ਪ੍ਰਚੰਡ ਜਿੱਤ ਦੇ ਨਾਲ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਸੱਤਾ ’ਚ ਆਏ ਕਰੀਬ 1 ਮਹੀਨਾ ਪੂਰਾ ਹੋਣ ਵਾਲਾ ਹੈ। ਚੋਣਾਂ ਤੋਂ ਪਹਿਲਾਂ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਔਰਤਾਂ ਨੂੰ ਗਾਰੰਟੀ ਦਿੱਤੀ ਸੀ ਕਿ ਸੱਤਾ ’ਚ ਆਉਣ ਤੋਂ ਬਾਅਦ 18 ਸਾਲ ਤੋਂ ਜ਼ਿਆਦਾ ਦੀ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਸ਼ਰਮਨਾਕ! ਪਹਿਲਾਂ ਭਾਬੀ ਨੇ ਨਨਾਣ ਨਾਲ ਕਰਵਾਇਆ ਜਬਰ ਜ਼ਿਨਾਹ, ਫਿਰ ਬੇਹੋਸ਼ੀ ਦੀ ਹਾਲਤ ’ਚ ਵੇਚਿਆ
ਕੇਜਰੀਵਾਲ ਦੇ ਇਸ ਐਲਾਨ ਤੋਂ ਬਾਅਦ ‘ਆਪ’ ਨੇਤਾਵਾਂ ਨੇ ਜਗ੍ਹਾ-ਜਗ੍ਹਾ ਕੈਂਪ ਲਗਾ ਕੇ ਗਾਰੰਟੀ ਕਾਰਡ ਵੀ ਭਰਵਾਏ ਸਨ। ਗਾਰੰਟੀ ਕਾਰਡ ਭਰਨ ਵਾਲੀਆਂ ਔਰਤਾਂ ਨੂੰ ਯਕੀਨ ਸੀ ਕਿ ਝਾੜੂ ਵਾਲਿਆਂ ਦੀ ਸਰਕਾਰ ਬਣਦੇ ਹੀ ਉਨ੍ਹਾਂ ਦੇ ਖਾਤੇ ’ਚ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਪਣੇ ਆਪ ਆਉਣਾ ਸ਼ੁਰੂ ਹੋ ਜਾਵੇਗਾ। ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਦਿਨ ਨਵੇਂ ਤੋਂ ਨਵੇਂ ਐਲਾਨ ਕਰਨ ਦੇ ਨਾਲ ਹੀ ਅਧਿਕਾਰੀਆਂ ਨੂੰ ਵੀ ਜਨਤਾ ਦੇ ਕੰਮ ਪਹਿਲ ਦੇ ਆਧਾਰ ’ਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕਰਨ ਦੀ ਹਦਾਇਤ ਦੇ ਰਹੇ ਹਨ ਪਰ ਗਾਰੰਟੀ ਕਾਰਡ ਭਰਨ ਵਾਲੀਆਂ ਔਰਤਾਂ ਨੂੰ ਉਸ ਦਿਨ ਦਾ ਇੰਤਜ਼ਾਰ ਹੈ, ਜਦੋਂ ਮੁੱਖ ਮੰਤਰੀ 1 ਹਜ਼ਾਰ ਰੁਪਏ ਹਰ ਮਹੀਨੇ ਦੇਣ ਦੀ ਗਾਰੰਟੀ ਨੂੰ ਲਾਗੂ ਕਰਨ ਦਾ ਐਲਾਨ ਕਰਨਗੇ।
ਇਹ ਵੀ ਪੜ੍ਹੋ : ਦਾਜ ਦੀ ਭੇਟ ਚੜੀ ਇਕ ਹੋਰ ਵਿਆਹੁਤਾ, ਸਹੁਰਿਆਂ ਤੋਂ ਦੁਖੀ 20 ਸਾਲਾ ਮੁਟਿਆਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਇਸ ਸਬੰਧੀ ਗੱਲ ਕਰਨ ’ਤੇ ‘ਆਪ’ ਵਿਧਾਇਕਾਂ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਤੋਂ ਕਾਫੀ ਉਮੀਦਾਂ ਹਨ ਅਤੇ ਹੋਣੀਆਂ ਵੀ ਚਾਹੀਦੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਉਣ ਵਾਲੇ ਦਿਨਾਂ ’ਚ ਹਰ ਉਸ ਗਾਰੰਟੀ ਨੂੰ ਪੂਰਾ ਕਰੇਗੀ, ਜਿਸ ਸਬੰਧੀ ਚੋਣਾਂ ਤੋਂ ਪਹਿਲਾਂ ਐਲਾਨ ਕੀਤੇ ਸਨ ਪਰ ਅਜੇ ਤਾਂ ਸਰਕਾਰ ਦੇ ਗਠਨ ਨੂੰ 1 ਮਹੀਨਾ ਵੀ ਪੂਰਾ ਨਹੀਂ ਹੋਇਆ, ਇਸ ਲਈ ਮਾਤਾਵਾਂ-ਭੈਣਾਂ ਨੂੰ ਚਾਹੀਦਾ ਹੈ ਕਿ ਸਰਕਾਰ ਨੂੰ ਬੱਸ ਥੋੜ੍ਹਾ ਜਿਹਾ ਸਮਾਂ ਦੇਣ। ਸਰਕਾਰ ਆਪਣੀ ਹਰ ਗਾਰੰਟੀ ਲਾਗੂ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ