ਪਟਿਆਲਾ ਦੀ ਮਹਿਲਾ ਏ. ਐੱਸ. ਆਈ. ਰੇਨੂੰ ਬਾਲਾ ਨੂੰ ਤਰਨਤਾਰਨ ਪੁਲਸ ਨੇ ਕੀਤਾ ਗ੍ਰਿਫਤਾਰ

Tuesday, Oct 29, 2019 - 06:51 PM (IST)

ਪਟਿਆਲਾ ਦੀ ਮਹਿਲਾ ਏ. ਐੱਸ. ਆਈ. ਰੇਨੂੰ ਬਾਲਾ ਨੂੰ ਤਰਨਤਾਰਨ ਪੁਲਸ ਨੇ ਕੀਤਾ ਗ੍ਰਿਫਤਾਰ

ਪਟਿਆਲਾ/ਤਰਨਤਾਰਨ (ਬਰਜਿੰਦਰ, ਰਮਨ ) : ਤਰਨਤਾਰਨ ਦੇ ਪੱਟੀ ਥਾਣੇ ਦੀ ਪੁਲਸ ਨੇ ਪਟਿਆਲਾ ਦੀ ਮਹਿਲਾ ਏ. ਐੱਸ. ਆਈ. ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੀ ਗਈ ਮਹਿਲਾ ਦਾ ਨਾਮ ਰੇਨੂੰ ਬਾਲਾ ਦੱਸਿਆ ਜਾ ਰਿਹਾ ਹੈ, ਜੋ ਕਿ ਪਟਿਆਲਾ ਦੇ ਥਾਣਾ ਅਰਬਨ ਅਸਟੇਟ ਵਿਖੇ ਤਾਇਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਰੇਨੂੰ ਬਾਲਾ ਤਰਨਤਾਰਨ 'ਚ ਨਿਸ਼ਾਨ ਸਿੰਘ ਨਾਮ ਦੇ ਵਿਅਕਤੀ ਨੂੰ ਮਿਲਣ ਗਈ ਸੀ, ਜਿਥੇ ਪੁਲਸ ਨੇ ਉਸ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ। 
ਦੂਜੇ ਪਾਸੇ ਇਸ ਮਾਮਲੇ ਵਿਚ ਐੱਸ. ਐੱਸ. ਪੀ. ਪਟਿਆਲਾ ਨੇ ਥਾਣਾ ਅਰਬਨ ਸਟੇਟ ਦੇ ਐੱਚ. ਓ. ਨੂੰ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਫਿਲਹਾਲ ਪੁਲਸ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News