ਬੱਸ ਦੀ ਟੱਕਰ ਨਾਲ ਐਕਟਿਵਾ ਸਵਾਰ ਮਹਿਲਾ ਦੀ ਮੌਤ

Tuesday, Jan 02, 2018 - 05:04 AM (IST)

ਬੱਸ ਦੀ ਟੱਕਰ ਨਾਲ ਐਕਟਿਵਾ ਸਵਾਰ ਮਹਿਲਾ ਦੀ ਮੌਤ

ਚੰਡੀਗੜ੍ਹ, (ਸੁਸ਼ੀਲ)- ਪੰਜਾਬ ਰੋਡਵੇਜ਼ ਦੀ ਤੇਜ਼ ਰਫਤਾਰ ਬੱਸ ਨੇ ਐਕਟਿਵਾ ਸਵਾਰ ਮਹਿਲਾ ਨੂੰ ਫਰਨੀਚਰ ਮਾਰਕੀਟ ਨੇੜੇ ਟੱਕਰ ਮਾਰ ਦਿੱਤੀ। ਟੱਕਰ ਲਗਦੇ ਹੀ ਮਹਿਲਾ ਲਹੂ-ਲੁਹਾਨ ਹੋ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਹਿਲਾ ਨੂੰ ਜੀ. ਐੱਮ. ਸੀ. ਐੱਚ.-32 'ਚ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਸਦੀ ਪਛਾਣ ਸੈਕਟਰ-46 ਵਾਸੀ ਪਾਰੁਲ ਦੇ ਰੂਪ 'ਚ ਹੋਈ ਹੈ ਤੇ ਉਹ ਸੈਕਟਰ-45 'ਚ ਬੁਟੀਕ ਦਾ ਕੰਮ ਕਰਦੀ ਸੀ।
ਸੈਕਟਰ-36 ਥਾਣਾ ਪੁਲਸ ਨੇ ਪੰਜਾਬ ਰੋਡਵੇਜ਼ ਦੀ ਬੱਸ ਨੂੰ ਜ਼ਬਤ ਕਰਕੇ ਚਾਲਕ ਹੁਸ਼ਿਆਰਪੁਰ ਵਾਸੀ ਕਮਲ ਕਿਸ਼ੋਰ ਖਿਲਾਫ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਅਤੇ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸੈਕਟਰ-36 ਥਾਣਾ ਪੁਲਸ ਨੇ ਦੱਸਿਆ ਕਿ 30 ਦਸੰਬਰ ਨੂੰ ਪਾਰੁਲ ਸੈਕਟਰ-40 'ਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਮਗਰੋਂ ਘਰ ਵਾਪਸ ਜਾ ਰਹੀ ਸੀ, ਜਦੋਂ ਉਹ ਫਰਨੀਚਰ ਮਾਰਕੀਟ ਨੇੜੇ ਪਹੁੰਚੀ ਤਾਂ ਉਪਰੋਕਤ ਘਟਨਾ ਵਾਪਰ ਗਈ। 
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪਾਰੁਲ ਨੂੰ ਹਸਪਤਾਲ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਦੌਰਾਨ ਪਾਇਆ ਕਿ ਸੜਕ ਹਾਦਸਾ ਬੱਸ ਚਾਲਕ ਕਮਲ ਕਿਸ਼ੋਰ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ। ਪੁਲਸ ਨੇ ਕਮਲ ਕਿਸ਼ੋਰ 'ਤੇ ਮਾਮਲਾ ਦਰਜ ਕਰ ਲਿਆ।


Related News