ਆਟੋ ਵਾਲੇ ਨੇ ਪਹਿਲਾਂ ਗੋਲ਼ੀ ਖੁਆ ਕੇ ਕੀਤਾ ਬੇਹੋਸ਼, ਫਿਰ ਸੁੰਨਸਾਨ ਜਗ੍ਹਾ ਲਿਜਾ ਟੱਪੀਆਂ ਹੱਦਾਂ

Saturday, Jul 29, 2023 - 02:36 PM (IST)

ਆਟੋ ਵਾਲੇ ਨੇ ਪਹਿਲਾਂ ਗੋਲ਼ੀ ਖੁਆ ਕੇ ਕੀਤਾ ਬੇਹੋਸ਼, ਫਿਰ ਸੁੰਨਸਾਨ ਜਗ੍ਹਾ ਲਿਜਾ ਟੱਪੀਆਂ ਹੱਦਾਂ

ਪਟਿਆਲਾ : ਸ਼ਹਿਰ ਵਿਚ ਆਟੋ ਚਾਲਕ ਨੇ ਇਕ ਮਹਿਲਾ ਨੂੰ ਇਕੱਲਿਆਂ ਦੇਖ ਕੇ ਪਹਿਲਾਂ ਕੋਲਡ੍ਰਿੰਕ ਪਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਜਬਰ-ਜ਼ਿਨਾਹ ਕੀਤਾ। ਇਸ ਸ਼ਰਮਨਾਕ ਵਾਰਦਾਤ ਤੋਂ ਬਾਅਦ ਮੁਲਜ਼ਮ ਮਹਿਲਾ ਨੂੰ ਰਸਤੇ ਵਿਚ ਹੀ ਛੱਡ ਕੇ ਫਰਾਰ ਹੋ ਗਿਆ। ਥਾਣਾ ਸਿਟੀ ਰਾਜਪੁਰਾ ਪੁਲਸ ਨੇ ਸ਼ਿਕਇਤ ਦੇ ਆਧਾਰ ’ਤੇ ਮੁਲਜ਼ਮ ਆਟੋ ਚਾਲਕ ਮੱਖਣ ਸਿਘ ਨੂੰ ਨਾਮਜ਼ਦ ਕਰ ਲਿਆ ਹੈ। ਪੀੜਤ ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਉਹ 25 ਜੁਲਾਈ ਸਵੇਰੇ 11 ਵਜੇ ਆਟੋ ਵਿਚ ਸਵਾਰ ਹੋ ਕੇ ਰੇਲਵੇ ਫਾਟਕ ਰਾਜਪੁਰਾ ਜਾ ਰਹੀ ਸੀ। 

ਇਹ ਵੀ ਪੜ੍ਹੋ : ਪਟਿਆਲਾ ’ਚ ਹੋਏ ਮਾਂ-ਪੁੱਤ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਇਸ ਦੌਰਾਨ ਉਹ ਆਟੋ ਵਿਚ ਇਕੱਲੀ ਸੀ, ਜਿਸ ’ਤੇ ਚਾਲਕ ਮੱਖਣ ਸਿੰਘ ਨੇ ਪਹਿਲਾਂ ਖਾਣ ਲਈ ਇਕ ਗੋਲੀ ਦਿੱਤੀ। ਜਦੋਂ ਉਸ ਨੇ ਗੋਲ਼ੀ ਖਾਣ ਤੋਂ ਇਨਕਾਰ ਕੀਤਾ ਤਾਂ ਮੁਲਜ਼ਮ ਨੇ ਜ਼ਬਰਨ ਉਸ ਦੇ ਮੂੰਹ ਵਿਚ ਗੋਲ਼ੀ ਪਾ ਕੇ ਕੋਲ ਡ੍ਰਿੰਕ ਪਿਲਾ ਦਿੱਤੀ। ਬਾਅਦ ਵਿਚ ਉਹ ਬੇਹਸ਼ ਹੋ ਗਈ ਅਤੇ ਮੁਲਜ਼ਮ ਨੇ ਆਟੋ ਰੋਕ ਕੇ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਬਨੂੰੜ ਦੇ ਨਜ਼ਦੀਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਸ ਵਲੋਂ ਮਾਮਲੇ ’ਚ ਅਗਲੀ ਕਾਰਵਾਈ ਕੀਤੇ ਜਾਣ ਦੀ ਗੱਲ ਆਖ ਰਹੀ ਹੈ।

ਇਹ ਵੀ ਪੜ੍ਹੋ : ਦਿਵਿਆਂਗ ਕੁੜੀ ਨੇ ਵੱਡਾ ਜਿਗਰਾ ਕਰਕੇ ਖੋਲ੍ਹੀ ਮੁੰਡੇ ਦੀ ਘਟੀਆ ਕਰਤੂਤ, ਸੱਚ ਸੁਣ ਹੈਰਾਨ ਰਹਿ ਗਿਆ ਪਰਿਵਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News