ਭਰਾ ਦੇ ਵਿਆਹ ਗਏ ਪਤੀ ਨੂੰ ਮਿਲੀ ਖ਼ਬਰ ਨੇ ਖਿਸਕਾਈ ਪੈਰਾਂ ਹੇਠੋਂ ਜ਼ਮੀਨ, ਕਰਵਾਚੌਥ ''ਤੇ ਪਤਨੀ ਨੇ ਕੀਤਾ ਵੱਡਾ ਕਾਂਡ

Thursday, Nov 02, 2023 - 07:00 PM (IST)

ਭਰਾ ਦੇ ਵਿਆਹ ਗਏ ਪਤੀ ਨੂੰ ਮਿਲੀ ਖ਼ਬਰ ਨੇ ਖਿਸਕਾਈ ਪੈਰਾਂ ਹੇਠੋਂ ਜ਼ਮੀਨ, ਕਰਵਾਚੌਥ ''ਤੇ ਪਤਨੀ ਨੇ ਕੀਤਾ ਵੱਡਾ ਕਾਂਡ

ਚੰਡੀਗੜ੍ਹ (ਸੁਸ਼ੀਲ)- ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਣ ਵਾਲੀ ਇਕ ਔਰਤ ਨੇ ਧਨਾਸ ਵਿਖੇ ਈ. ਡਬਲਿਊ. ਐੱਸ. ਫਲੈਟ ’ਚ ਬੁੱਧਵਾਰ ਸ਼ਾਮ ਨੂੰ ਸ਼ੱਕੀ ਹਾਲਾਤ ’ਚ ਫਾਹਾ ਲਾ ਲਿਆ। ਮ੍ਰਿਤਕਾ ਦੀ ਮਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਰੰਗਪੁਰ ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਔਰਤ ਨੂੰ ਫਾਹੇ ਤੋਂ ਉਤਾਰਿਆ ਅਤੇ ਸੈਕਟਰ-16 ਦੇ ਜਨਰਲ ਹਸਪਤਾਲ ’ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ 32 ਸਾਲਾ ਪੂਨਮ ਵਜੋਂ ਹੋਈ ਹੈ। ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਸਾਰੰਗਪੁਰ ਥਾਣਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਧਨਾਸ ਸਥਿਤ ਈ. ਡਬਲਿਊ. ਐੱਸ. ਫਲੈਟ ’ਚ ਇਕ ਔਰਤ ਨੇ ਫਾਹਾ ਲਾ ਲਿਆ ਹੈ। ਜਦੋਂ ਪੁਲਸ ਟੀਮ ਮੌਕੇ ’ਤੇ ਪਹੁੰਚੀ ਤਾਂ ਔਰਤ ਨੇ ਕਮਰੇ ’ਚ ਚੁੰਨੀ ਨਾਲ ਫਾਹਾ ਲਾਇਆ ਹੋਇਆ ਸੀ। ਪੁਲਸ ਨੇ ਔਰਤ ਨੂੰ ਫਾਹੇ ਤੋਂ ਉਤਾਰਿਆ ਅਤੇ ਹਸਪਤਾਲ ’ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ 32 ਸਾਲਾ ਪੂਨਮ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ:  ਕਪੂਰਥਲਾ 'ਚ ਤੜਕਸਾਰ ਵੱਡਾ ਹਾਦਸਾ, 5 ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਪੁਲਸ ਨੇ ਦੱਸਿਆ ਕਿ ਘਟਨਾ ਸਮੇਂ ਮ੍ਰਿਤਕਾ ਦਾ ਪਤੀ ਅਮਿਤ ਆਪਣੇ ਭਰਾ ਦੇ ਵਿਆਹ ’ਚ ਅੰਮ੍ਰਿਤਸਰ ਗਿਆ ਹੋਇਆ ਸੀ। ਪੂਨਮ ਘਰ ’ਚ ਆਪਣੀ ਇਕ 8 ਸਾਲਾ ਅਤੇ ਦੂਜੀ 10 ਮਹੀਨਿਆਂ ਦੀ ਬੱਚੀ ਨਾਲ ਇਕੱਲੀ ਸੀ। ਘਟਨਾ ਸਮੇਂ 8 ਸਾਲਾ ਬੱਚੀ ਬਾਹਰ ਖੇਡ ਰਹੀ ਸੀ ਅਤੇ ਛੋਟੀ ਬੱਚੀ ਬੈੱਡ ’ਤੇ ਸੀ। ਉਸ ਨੇ ਅੰਦਰ ਆ ਕੇ ਆਪਣੀ ਮਾਂ ਨੂੰ ਲਟਕਦੇ ਵੇਖਿਆ ਅਤੇ ਆਪਣੀ ਨਾਨੀ ਨੂੰ ਦੱਸਿਆ। ਥਾਣਾ ਸਾਰੰਗਪੁਰ ਪੁਲਸ ਪੂਨਮ ਦੀ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਮ੍ਰਿਤਕਾ ਦੀ ਮਾਂ ਉਸੇ ਘਰ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੀ ਹੈ।

ਇਹ ਵੀ ਪੜ੍ਹੋ: ਤਿਉਹਾਰ ਵਾਲੇ ਦਿਨ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 24 ਸਾਲਾ ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼


author

shivani attri

Content Editor

Related News