ਪਤੀ ਦੀ ਲੰਬੀ ਉਮਰ ਲਈ ਰੱਖਿਆ ਕਰਵਾ ਚੌਥ, ਤਸਵੀਰਾਂ ਸਾਂਝੀਆਂ ਕਰਨ ਦੇ ਬਾਅਦ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ
Friday, Nov 06, 2020 - 07:04 PM (IST)
ਜਲੰਧਰ (ਵਰੁਣ)— ਇਥੋਂ ਦੇ ਗ੍ਰੀਨ ਮਾਡਲ ਨਾਲ ਲੱਗਦੇ ਸ਼ਿਵ ਵਿਹਾਰ 'ਚ ਇਕ ਮਸ਼ਹੂਰ ਕਾਰੋਬਾਰੀ ਦੀ ਪਤਨੀ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਰੇਨੂੰ ਸ਼ਰਮਾ ਪਤਨੀ ਰੁਪੇਸ਼ ਸ਼ਰਮਾ ਵਾਸੀ ਸ਼ਿਵ ਵਿਹਾਰ ਦੇ ਰੂਪ 'ਚ ਹੋਈ ਹੈ। ਰੇਨੂੰ ਸ਼ਰਮਾ ਦੇ ਪਤੀ ਕੰਪਿਊਟਰ ਡੱਚ ਕੰਪਨੀ ਦੇ ਨਾਂ ਨਾਲ ਕਾਰੋਬਾਰ ਕਰਦੇ ਹਨ ਅਤੇ ਰੇਨੂੰ ਸ਼ਰਮਾ ਫਰੀਲਾਂਸ ਮੇਕਅੱਪ ਆਰਟਿਸਟ ਅਤੇ ਹੇਅਰ ਡਿਜ਼ਾਈਨਰ ਸੀ। ਰੇਨੂੰ ਸ਼ਰਮਾ ਕਰਵਾ ਚੌਥ ਵਾਲੇ ਦਿਨ ਬੇਹੱਦ ਖੁਸ਼ ਨਜ਼ਰ ਆ ਰਹੀ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਬਲਾਚੌਰ 'ਚ ਅਗਵਾ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਵਾਲੇ ਕਾਤਲ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ
ਥਾਣਾ ਨੰਬਰ-7 ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਰੇਨੂੰ ਸ਼ਰਮਾ ਅਤੇ ਰੁਪੇਸ਼ ਦਾ ਆਪਸ 'ਚ ਝਗੜਾ ਹੋ ਗਿਆ ਸੀ। ਝਗੜੇ ਤੋਂ ਬਾਅਦ ਰੇਨੂੰ ਸ਼ਰਮਾ ਨੇ ਖ਼ੁਦ ਨੂੰ ਕਮਰੇ 'ਚ ਬੰਦ ਕਰ ਲਿਆ ਅਤੇ ਉਸ ਦੇ ਕੁਝ ਸਮੇਂ ਬਾਅਦ ਹੀ ਰੇਨੂੰ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਦਾ ਕਹਿਣਾ ਹੈ ਕਿ ਰੇਨੂੰ ਸ਼ਰਮਾ ਵੱਲੋਂ ਲਿਖਿਆ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਗਿਆ ਹੈ। ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਰੇਨੂੰ ਦੇ ਪੇਕੇ ਪੱਖ ਨੇ ਕਿਸੇ 'ਤੇ ਦੋਸ਼ ਨਹੀਂ ਲਗਾਇਆ ਹੈ। ਰੇਨੂੰ ਸ਼ਰਮਾ ਦਾ ਇਕ ਬੇਟਾ ਅਤੇ ਬੇਟੀ ਹਨ, ਜੋਕਿ ਦੋਵੇਂ ਕੈਨੇਡਾ 'ਚ ਰਹਿੰਦੇ ਹਨ।
ਥਾਣਾ ਨੰਬਰ 7 ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਲਗਭਗ ਡੇਢ ਵਜੇ ਉਨ੍ਹਾਂ ਨੂੰ ਰੇਨੂੰ ਸ਼ਰਮਾ ਦੇ ਪਤੀ ਰੁਪੇਸ਼ ਸ਼ਰਮਾ ਨਿਵਾਸੀ ਸ਼ਿਵ ਵਿਹਾਰ ਦਾ ਫੋਨ ਆਇਆ ਕਿ ਉਸ ਦੀ ਪਤਨੀ ਨੇ ਖ਼ੁਦਕੁਸ਼ੀ ਕਰ ਲਈ ਹੈ। ਕੁਝ ਹੀ ਸਮੇਂ ਵਿਚ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਰੇਨੂੰ ਦੀ ਲਾਸ਼ ਪੱਖੇ ਨਾਲ ਬੰਨ੍ਹੇ ਫਾਹੇ ਨਾਲ ਲਟਕ ਰਹੀ ਸੀ। ਪੁਲਸ ਨੇ ਲਾਸ਼ ਨੂੰ ਹੇਠਾਂ ਲਾਹਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ। ਪੁਲਸ ਨੇ ਘਰ ਦੀ ਤਲਾਸ਼ੀ ਲਈ ਪਰ ਉਥੋਂ ਕੋਈ ਵੀ ਖੁਦਕੁਸ਼ੀ ਨੋਟ ਨਹੀਂ ਬਰਾਮਦ ਹੋਇਆ।
ਇਹ ਵੀ ਪੜ੍ਹੋ: ਲੁਧਿਆਣਾ: ਵਿਹੜੇ 'ਚ ਖੇਡ ਰਹੀ 6 ਸਾਲਾ ਬੱਚੀ ਨਾਲ 45 ਸਾਲਾ ਵਿਅਕਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਡਿਪ੍ਰੈਸ਼ਨ 'ਚ ਸੀ ਰੇਨੂੰ ਸ਼ਰਮਾ
ਇੰਸ. ਰਮਨਦੀਪ ਸਿੰਘ ਨੇ ਦੱਸਿਆ ਕਿ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਰੇਨੂੰ ਸ਼ਰਮਾ ਕੁਝ ਸਮੇਂ ਤੋਂ ਡਿਪ੍ਰੈਸ਼ਨ ਵਿਚ ਸੀ। ਉਹ ਡਿਪ੍ਰੈਸ਼ਨ ਦੀ ਦਵਾਈ ਵੀ ਲੈਂਦੀ ਸੀ। ਉਨ੍ਹਾਂ ਦੇ ਪੁੱਤਰ ਅਤੇ ਧੀ ਦੋਵੇਂ ਕੈਨੇਡਾ ਵਿਚ ਸਟੱਡੀ ਵੀਜ਼ਾ 'ਤੇ ਗਏ ਹੋਏ ਹਨ, ਜਦਕਿ ਪਤੀ ਰੁਪੇਸ਼ ਕੁਮਾਰ ਕੰਪਿਊਟਰ ਦਾ ਕਾਰੋਬਾਰ ਕਰਦੇ ਹਨ। ਪੁਲਸ ਦਾ ਕਹਿਣਾ ਹੈ ਕਿ ਖ਼ੁਦਕੁਸ਼ੀ ਕਰਨ ਦਾ ਕੋਈ ਵੀ ਕਾਰਨ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਰੇਨੂੰ ਦਾ ਕਿਸੇ ਨਾਲ ਕੋਈ ਝਗੜਾ ਚੱਲ ਰਿਹਾ ਸੀ। ਇੰਸ. ਰਮਨਦੀਪ ਨੇ ਕਿਹਾ ਕਿ ਰੁਪੇਸ਼ ਸ਼ਰਮਾ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਰੇਨੂੰ ਸ਼ਰਮਾ ਸੋਸ਼ਲ ਸਾਈਟਸ 'ਤੇ ਕਾਫ਼ੀ ਸਰਗਰਮ ਰਹਿੰਦੀ ਸੀ ਅਤੇ ਪਰਿਵਾਰਕ ਸਮਾਰੋਹ ਕਰਨ ਦੀ ਸ਼ੌਕੀਨ ਸੀ। ਕਰਵਾਚੌਥ ਦੇ ਤਿਉਹਾਰ 'ਤੇ ਉਨ੍ਹਾਂ ਨੇ ਸੈਲੀਬ੍ਰੇਸ਼ਨ ਕੀਤਾ ਸੀ ਪਰ ਉਸ ਪ੍ਰੋਗਰਾਮ ਦੀਆਂ ਤਸਵੀਰਾਂ ਵਿਚ ਉਸ ਦੇ ਚਿਹਰੇ 'ਤੇ ਕੋਈ ਵੀ ਪ੍ਰੇਸ਼ਾਨੀ ਨਜ਼ਰ ਨਹੀਂ ਆ ਰਹੀ। ਸਮਾਗਮ ਤੋਂ ਬਾਅਦ ਉਸ ਵੱਲੋਂ ਅਜਿਹਾ ਕਦਮ ਚੁੱਕਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਹਾਲਾਂਕਿ ਪੁਲਸ ਦੀ ਮੰਨੀਏ ਤਾਂ ਰੇਣੂ ਸ਼ਰਮਾ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਹੈ।
ਇਹ ਵੀ ਪੜ੍ਹੋ: ਪਾਕਿ ਨੇ ਦਬਾਅ ਤੋਂ ਬਾਅਦ ਕਰਤਾਰਪੁਰ ਪ੍ਰਾਜੈਕਟ ਦਾ ਬਦਲਿਆ ਨਾਂ
ਇਹ ਵੀ ਪੜ੍ਹੋ: ਪੰਜਾਬ ਦੀਆਂ ਬੱਸਾਂ ਤੋਂ ਰੋਕ ਹਟੀ: ਦਿੱਲੀ 'ਚ 50 ਫ਼ੀਸਦੀ ਬੱਸਾਂ ਦੀ ਐਂਟਰੀ ਨੂੰ ਮਿਲੀ ਹਰੀ ਝੰਡੀ
ਖ਼ੁਦਕੁਸ਼ੀ ਤੋਂ ਕੁਝ ਸਮਾਂ ਪਹਿਲਾਂ ਫੇਸਬੁੱਕ 'ਤੇ ਆਨਲਾਈਨ ਸੀ ਰੇਨੂੰ
ਵੀਰਵਾਰ ਰਾਤੀਂ ਖ਼ੁਦਕੁਸ਼ੀ ਕਰਨ ਸਮੇਂ ਤੋਂ ਪਹਿਲਾਂ ਰੇਨੂੰ ਸ਼ਰਮਾ ਫੇਸਬੁੱਕ 'ਤੇ ਆਨਲਾਈਨ ਸੀ। ਉਸ ਨੇ ਕਰਵਾ ਚੌਥ ਦੀਆਂ ਜੋ ਤਸਵੀਰਾਂ ਫੇਸਬੁੱਕ 'ਤੇ ਸ਼ੇਅਰ ਕੀਤੀਆਂ, ਉਨ੍ਹਾਂ 'ਤੇ ਆ ਰਹੇ ਫੇਸਬੁੱਕ ਫਰੈਂਡਜ਼ ਦੇ ਕੁਮੈਂਟਾਂ ਦਾ ਉਹ ਜਵਾਬ ਵੀ ਦੇ ਰਹੀ ਸੀ। ਹਾਲਾਂਕਿ ਰੇਨੂੰ ਸ਼ਰਮਾ ਦੀ ਮੌਤ ਤੋਂ ਬਾਅਦ ਜਿਵੇਂ-ਜਿਵੇਂ ਉਸ ਦੀਆਂ ਸਹੇਲੀਆਂ ਜਾਂ ਫਿਰ ਜਾਣਕਾਰਾਂ ਨੂੰ ਪਤਾ ਲੱਗਦਾ ਗਿਆ, ਉਨ੍ਹਾਂ ਨੇ ਉਨ੍ਹਾਂ ਹੀ ਤਸਵੀਰਾਂ 'ਤੇ ਰੇਨੂੰ ਨੂੰ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ। ਰੇਨੂੰ ਸ਼ਰਮਾ ਦਾ ਆਪਣੀ ਫੀਲਡ ਵਿਚ ਕਾਫ਼ੀ ਉੱਚਾ ਨਾਂ ਸੀ।
ਇਹ ਵੀ ਪੜ੍ਹੋ: ਅਗਵਾ ਕੀਤੇ ਬੱਚੇ ਦੀ ਮਿਲੀ ਲਾਸ਼ ਦੇ ਮਾਮਲੇ 'ਚ ਹੋਏ ਵੱਡੇ ਖ਼ੁਲਾਸੇ, ਕਰੋੜਾਂ ਦੀ ਪ੍ਰਾਪਰਟੀ ਕਰਕੇ ਕੀਤਾ ਕਤਲ
26 ਜੁਲਾਈ ਦੀ ਇਸ ਪੋਸਟ ਨੇ ਕੀਤਾ ਭਾਵੁਕ
ਰੇਨੂੰ ਸ਼ਰਮਾ ਨੇ 26 ਜੁਲਾਈ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ। ਉਸ ਦੀ ਮੌਤ ਤੋਂ ਬਾਅਦ ਇਸ ਪੋਸਟ ਕਾਰਣ ਉਸ ਦੇ ਕਈ ਫੇਸਬੁੱਕ ਫਰੈਂਡਜ਼ ਭਾਵੁਕ ਵੀ ਹੋ ਗਏ। ਉਨ੍ਹਾਂ ਨੇ ਅੰਗਰੇਜ਼ੀ ਵਿਚ ਲਿਖੀ ਪੋਸਟ ਵਿਚ ਲਿਖਿਆ,'ਜਦੋਂ ਤੁਸੀਂ ਮਰਦੇ ਹੋ ਤਾਂ ਲੋਕ ਰੋਂਦੇ ਹਨ ਅਤੇ ਤੁਹਾਡੇ ਕੋਲੋਂ ਵਾਪਸ ਆਉਣ ਦੀ ਭੀਖ ਮੰਗਦੇ ਹਨ ਪਰ ਜਦੋਂ ਤੁਸੀਂ ਇਥੇ (ਦੁਨੀਆ ਵਿਚ) ਹੁੰਦੇ ਹੋ ਤਾਂ ਉਹੀ ਲੋਕ ਇਹ ਵੀ ਨਹੀਂ ਵਿਖਾ ਪਾਉਂਦੇ ਕਿ ਉਹ ਤੁਹਾਡੀ ਪ੍ਰਵਾਹ ਕਰਦੇ ਹਨ। ਅਜੀਬ ਹੈ ਨਾ'