ਜਲੰਧਰ: ਮੁੰਡੇ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ

6/2/2020 6:12:58 PM

ਗੋਰਾਇਆ (ਮੁਨੀਸ਼ ਬਾਵਾ)— ਗੋਰਾਇਆ ਥਾਣੇ ਦੀ ਚੌਂਕੀ ਧੁਲੇਤਾ ਦੇ ਪਿੰਡ ਜੌਹਲਾਂ 'ਚ ਸਵੇਰੇ ਪਿੰਡ ਦੇ ਛੱਪੜ ਚੋਂ ਇਕ ਔਰਤ ਦੀ ਲਾਸ਼ ਮਿਲਣ ਨਾਲ ਪਿੰਡ 'ਚ ਸਨਸਨੀ ਫੈਲ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਧੁਲੇਤਾ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਛੱਪੜ 'ਚੋਂ ਇਕ ਲਾਸ਼ ਮਿਲੀ ਹੈ। ਜਦ ਮੌਕੇ 'ਤੇ ਜਾ ਕੇ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ ਤਾਂ ਪਿੰਡ ਦੇ ਰਹਿਣ ਵਾਲੇ ਸੁਲਖਣ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਬਹਿਰੀਨ ਵਿਖੇ ਗਿਆ ਹੋਇਆ ਸੀ ਅਤੇ ਕਰੀਬ 7 ਮਹੀਨੇ ਪਹਿਲਾਂ ਹੀ ਵਾਪਸ ਆਇਆ ਸੀ। ਘਰ 'ਚ ਉਸ ਦੀ 37 ਸਾਲ ਪਤਨੀ ਵਰਿੰਦਰ ਕੌਰ ਅਤੇ ਉਸ ਦਾ 15 ਸਾਲ ਦਾ ਪੁੱਤਰ ਹਰਮਨਪ੍ਰੀਤ ਸਿੰਘ ਰਹਿੰਦੇ ਹਨ।

PunjabKesari

25 ਸਾਲ ਦਾ ਮੁੰਡਾ ਵਿਆਹੁਤਾ ਨੂੰ ਕਰਦਾ ਸੀ ਪਰੇਸ਼ਾਨ
ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਰਹਿਣ ਵਾਲੇ 25 ਸਾਲ ਦਾ ਨੌਜਵਾਨ ਜਗਦੀਪ ਉਰਫ ਸੰਜੂ ਪੁੱਤਰ ਭਗਤ ਰਾਮ ਉਸ ਦੀ ਗੈਰ-ਮੌਜੂਦਗੀ 'ਚ ਉਨ੍ਹਾਂ ਦੇ ਘਰ ਆਉਣ-ਜਾਣ ਲੱਗਾ ਸੀ ਅਤੇ ਉਸ ਦੀ ਪਤਨੀ ਵਰਿੰਦਰ ਕੌਰ 'ਤੇ ਬੁਰੀ ਨਜ਼ਰ ਰੱਖਦਾ ਸੀ। ਜਿਸ ਕਾਰਨ ਉਨ੍ਹਾਂ ਨੇ ਆਪਣੇ ਤੌਰ 'ਤੇ ਕਈ ਵਾਰ ਜਗਦੀਪ ਨੂੰ ਆਪਣੇ ਘਰ 'ਚ ਆਉਣ ਜਾਣ ਤੋਂ ਰੋਕਿਆ। 1 ਜੂਨ ਨੂੰ ਉਨ੍ਹਾਂ ਦਾ ਪੁੱਤਰ ਹਰਮਨਪ੍ਰੀਤ ਘਰ ਤੋਂ ਮੋਟਰਸਾਈਕਲ ਲੈ ਕੇ ਚਲਾ ਗਿਆ। ਜਦ ਉਹ ਘਰ ਕਾਫ਼ੀ ਸਮਾਂ ਵਾਪਸ ਨਹੀਂ ਆਇਆ ਤਾਂ ਉਸ ਦੀ ਪਤਨੀ ਵਰਿੰਦਰ ਕੌਰ ਉਸ ਦੀ ਪਿੰਡ 'ਚ ਭਾਲ ਕਰਨ ਲੱਗੀ ਅਤੇ ਜਗਦੀਪ ਦੇ ਘਰ 'ਚ ਉਸ ਬਾਰੇ 'ਚ ਪੁੱਛਣ ਚਲੀ ਗਈ, ਜਿੱਥੇ ਜਗਦੀਪ ਨੇ ਉਸ ਦੀ ਪਤਨੀ ਦੇ ਨਾਲ ਗਾਲੀ-ਗਲੋਚ ਕਰਦੇ ਹੋਏ ਉਸ ਨੂੰ ਧਮਕੀਆਂ ਦਿੰਦੇ ਹੋਏ ਡਰਾਉਣ ਧਮਕਾਉਣ ਲੱਗਾ ਅਤੇ ਕਹਿਣ ਲਗਾ ਉਸ ਦੀ ਅਸ਼ਲੀਲ ਤਸਵੀਰਾਂ ਉਸ ਦੇ ਕੋਲ ਹਨ ਅਤੇ ਉਹ ਉਸ ਨੂੰ ਪਿੰਡ 'ਚ ਬਦਨਾਮ ਕਰਨ ਦੀ ਧਮਕੀ ਦੇਣ ਲੱਗਾ।

PunjabKesari

ਸੁਲਖਣ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਜਗਦੀਪ ਉਰਫ ਸੰਜੂ ਉਨ੍ਹਾਂ ਦੇ ਘਰ ਆ ਗਿਆ, ਜਿਸ ਨੇ ਫਿਰ ਤੋਂ Àਸ ਦੀ ਪਤਨੀ ਨਾਲ ਗਾਲੀ-ਗਲੋਚ ਕਰਦੇ ਹੋਏ ਉਸ ਨੂੰ ਥੱਪੜ ਮਾਰ ਦਿੱਤਾ। ਜਿਸ ਦੇ ਬਾਅਦ ਉਨ੍ਹਾਂ ਨੇ ਜਗਦੀਪ ਨੂੰ ਉਥੋਂ ਭਜਾ ਦਿੱਤਾ। ਸਵੇਰੇ 6 ਵਜੇ ਦੇ ਕਰੀਬ ਜਦ ਉਹ ਨੀਂਦ ਤੋਂ ਉੱਠੇ ਤਾਂ ਉਨ੍ਹਾਂ ਦੀ ਪਤਨੀ ਘਰ 'ਚ ਨਹੀਂ ਸੀ। ਜਿਨ੍ਹਾਂ ਦੀ ਉਨ੍ਹਾਂ ਨੇ ਜਦ ਪਿੰਡ 'ਚ ਆਲੇ-ਦੁਆਲੇ ਤਾਲਾਸ਼ ਕੀਤੀ ਤਾਂ ਪਿੰਡ ਦੇ ਇਕ ਛੱਪੜ ਦੇ ਬਾਹਰ ਉਸ ਦੀ ਪਤਨੀ ਦੀਆਂ ਚਪਲਾਂ ਪਈਆਂ ਹੋਈਆਂ ਸੀ।

ਉਨ੍ਹਾਂ ਨੇ ਪਿੰਡ ਦੀ ਪੰਚਾਇਤ ਅਤੇ ਪੁਲਸ ਨੂੰ ਇਸਦੀ ਸੂਚਨਾ ਦਿੱਤੀ, ਜਿਸ ਦੇ ਬਾਅਦ ਪੁਲਸ ਨੇ ਲੋਕਾਂ ਦੀ ਮਦਦ ਨਾਲ ਛੱਪੜ ਚੋਂ ਵਰਿੰਦਰ ਕੌਰ ਦੀ ਲਾਸ਼ ਕੱਢੀ। ਸੁਲਖਣ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਗਦੀਪ ਦੇ ਤੰਗ ਪਰੇਸ਼ਾਨ ਕਰਨ ਦੇ ਚਲਦੇ ਉਸ ਤੋਂ ਦੁਖੀ ਹੋ ਕੇ ਹੀ ਉਸ ਦੀ ਪਤਨੀ ਨੇ ਖੁਦਖੁਸ਼ੀ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਦੇ ਲਈ ਸਿਵਲ ਹਸਪਤਾਲ ਫਿਲੌਰ  ਭੇਜ ਦਿੱਤਾ ਹੈ ਅਤੇ ਸੁਲਖਣ ਸਿੰਘ ਦੇ ਬਿਆਨਾਂ 'ਤੇ ਜਗਦੀਪ ਉਰਫ ਸੰਜੂ ਦੇ ਖਿਲਾਫ ਥਾਣਾ ਗੋਰਾਇਆ 'ਚ 306 ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਦੀ ਤਾਲਾਸ਼ ਕੀਤੀ ਜਾ ਰਹੀ ਹੈ।


shivani attri

Content Editor shivani attri