ਪਤੀ ਵੱਲੋਂ ਸ਼ੱਕ ਕਰਨ ''ਤੇ ਦੋ ਮਹੀਨੇ ਪਹਿਲਾਂ ਵਿਆਹੀ ਲੜਕੀ ਕੀਤੀ ਖੁਦਕੁਸ਼ੀ

08/29/2018 2:01:35 PM

ਕਪੂਰਥਲਾ (ਭੂਸ਼ਣ)— ਆਪਣੇ ਪਤੀ ਵੱਲੋਂ ਵਾਰ-ਵਾਰ ਸ਼ੱਕ ਕਰਨ ਤੋਂ ਦੁਖੀ ਹੋ ਕੇ ਦੋ ਮਹੀਨੇ ਪਹਿਲਾਂ ਵਿਆਹੀ ਲੜਕੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਪੁੱਤਰ ਬਿਦੇਸ਼ਵਰ ਦਾਸ ਵਾਸੀ ਕੁਸ਼ਟ ਆਸ਼ਰਮ ਕਾਲੋਨੀ ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਲੜਕੀ ਨਿਸ਼ਾ ਦਾ ਵਿਆਹ 2 ਮਹੀਨੇ ਪਹਿਲਾਂ ਮਨੋਜ ਦਾਸ ਪੁੱਤਰ ਸੁਲਕੇਸ਼ਵਰ ਦਾਸ ਵਾਸੀ ਗਰੀਨ ਪਾਰਕ ਕਪੂਰਥਲਾ ਦੇ ਨਾਲ ਹੋਇਆ ਸੀ। ਉਸ ਦਾ ਜੁਆਈ ਉਸ ਦੀ ਲੜਕੀ 'ਤੇ ਵਾਰ-ਵਾਰ ਸ਼ੱਕ ਕਰਦਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ, ਜਿਸ ਦੌਰਾਨ ਉਸ ਨੇ ਆਪਣੇ ਜਵਾਈ ਨੂੰ ਕਈ ਵਾਰ ਸਮਝਾਇਆ ਵੀ ਸੀ ਪਰ ਇਸ ਦੇ ਬਾਵਜੂਦ ਵੀ ਉਸ ਦਾ ਜਵਾਈ ਉਸ ਦੀ ਲੜਕੀ ਨੂੰ ਤੰਗ-ਪਰੇਸ਼ਾਨ ਕਰਦਾ ਸੀ, ਦੁਖੀ ਹੋ ਕੇ ਉਸ ਦੀ ਧੀ ਨਿਸ਼ਾ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ਉਥੇ ਹੀ ਮੁਲਜ਼ਮ ਮਨੋਜ ਦਾਸ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮ ਨੂੰ ਅਦਾਲਤ ਨੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਹੈ।


Related News