ਇਕ ਮਹੀਨੇ ਤੋਂ ਟਾਵਰ ''ਤੇ ਬੈਠੀ ਔਰਤ ਦੀ ਸਿਹਤ ਵਿਗੜੀ, ਖ਼ੁਦ ਨੂੰ ਅੱਗ ਲਾਉਣ ਦੀ ਦਿੱਤੀ ਧਮਕੀ
Tuesday, Apr 02, 2024 - 02:45 PM (IST)
ਸੰਗਰੂਰ: ਸੰਗਰੂਰ ਵਿਚ ਪਿਛਲੇ ਮਹੀਨੇ ਤੋਂ ਇਕ ਔਰਤ ਆਪਣੀਆਂ ਮੰਗਾਂ ਨੂੰ ਲੈ ਕੇ ਮੋਬਾਈਲ ਟਾਵਰ 'ਤੇ ਬੈਠੀ ਹੈ। ਉਹ ਪਿਛਲੇ ਤਕਰੀਬਨ 29 ਦਿਨ ਤੋਂ 125 ਫੁੱਟ ਉੱਚੇ ਮੋਬਾਈਲ ਟਾਵਰ 'ਤੇ ਬੈਠੀ ਹੈ। ਇਸ ਵੇਲੇ ਉਸ ਦੀ ਸਿਹਤ ਵਿਗੜ ਚੁੱਕੀ ਹੈ, ਉਹ ਬੇਹੋਸ਼ੀ ਦੀ ਹਾਲਤ ਵਿਚ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਸਰੀਰ ਹੁਣ ਸਾਥ ਛੱਡ ਰਿਹਾ ਹੈ ਤੇ ਉਹ ਜਾਂ ਤਾਂ ਖ਼ੁਦ ਨੂੰ ਅੱਗ ਲਗਾ ਲਵੇਗੀ, ਜਾਂ ਥੱਲੇ ਛਾਲ ਮਾਰ ਦੇਵੇਗੀ। ਉਸ ਨੇ ਲੈਟਰ ਲਿਖ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੋਂ ਬਿਹਾਰ ਭੇਜੀ ਜਾ ਰਹੀ ਸ਼ਰਾਬ! ਸਖ਼ਤ ਕਾਰਵਾਈ ਕਰ ਸਕਦੈ ਚੋਣ ਕਮਿਸ਼ਨ
ਕੀ ਹੈ ਪੂਰਾ ਮਾਮਲਾ
ਪੀੜਤਾ ਹਰਦੀਪ ਕੌਰ ਦਾ ਕਹਿਣਾ ਹੈ ਕਿ ਉਹ 7 ਸਾਲ ਪਹਿਲਾਂ ਪੰਜਾਬ ਪੁਲਸ ਭਰਤੀ ਦੇ ਟੈਸਟ ਕਲੀਅਰ ਕਰ ਚੁੱਕੀ ਹੈ, ਪਰ ਅੱਜ ਤਕ ਵੀ ਉਸ ਨੂੰ ਜੁਆਇਨਿੰਗ ਲੈਟਰ ਨਹੀਂ ਮਿਲਿਆ। ਉਸ ਦਾ ਕਹਿਣਾ ਹੈ ਕਿ 7 ਸਾਲ ਪਹਿਲਾਂ ਪੰਜਾਬ ਪੁਲਸ ਵਿਚ ਸਿਪਾਹੀਆਂ ਦੀਆਂ 7416 ਭਰਤੀਆਂ ਕੱਢੀਆਂ ਗਈਆਂ ਸਨ। ਉਹ ਇਸ ਦੇ ਸਾਰੇ ਟੈਸਟ ਪਾਸ ਕਰ ਚੁੱਕੀ ਹੈ, ਪਰ ਅੱਜ ਤਕ ਵੀ ਉਸ ਨੂੰ ਜੁਆਨਿੰਗ ਲੈਟਰ ਨਹੀਂ ਮਿਲਿਆ, ਸਗੋਂ ਉਸ ਦਾ ਨਾਂ ਵੇਟਿੰਗ ਲਿਸਟ ਵਿਚ ਰੱਖਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੀ ਘਟੀ ਕੀਮਤ
ਚੋਣ ਜ਼ਾਬਤੇ ਕਾਰਨ ਨਹੀਂ ਹੋ ਸਕਦਾ ਕੋਈ ਹੱਲ: ਡੀ.ਸੀ.
ਇਸ ਸਬੰਧੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਕਾਰਨ ਦੇਸ਼ ਭਰ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਕਾਰਨ ਫ਼ਿਲਹਾਲ ਉਕਤ ਔਰਤ ਦੀਆਂ ਮੰਗਾਂ ਨੂੰ ਲੈ ਕੇ ਕੋਈ ਹੱਲ ਨਹੀਂ ਹੋ ਸਕਦਾ। ਇਸ ਬਾਰੇ ਯੂਨੀਅਨ ਨੂੰ ਵੀ ਜਾਣੂੰ ਕਰਵਾ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8