ਵਿਆਹ ਤੋਂ ਦੋ ਦਿਨਾਂ ਬਾਅਦ ਨਵ-ਵਿਆਹੀ ਨੂੰ ਲੈਣ ਪੁੱਜੀ ਪੰਚਾਇਤ, ਸੱਚ ਜਾਣ ਲੋਕਾਂ ਦੇ ਮੂੰਹ ਰਹਿ ਗਏ ਅੱਡੇ

Sunday, Jul 02, 2017 - 03:30 PM (IST)

ਤਪਾ ਮੰਡੀ (ਸ਼ਾਮ, ਗਰਗ)— ਸੰਗਰੂਰ ਦੇ ਤਪਾ ਵਿਖੇ ਉਸ ਸਮੇਂ ਹਾਸੋਹੀਣਾ ਮਾਮਲਾ ਦੇਖਣ ਨੂੰ ਮਿਲਿਆ, ਜਦੋਂ ਵਿਆਹ ਤੋਂ ਦੋ ਦਿਨਾਂ ਬਾਅਦ ਹੀ ਨਵ ਵਿਆਹੀ ਨੂੰ ਲੈਣ ਲਈ ਪੰਚਾਇਤ ਪਹੁੰਚ ਗਈ। ਅਸਲ ਵਿਚ ਇਹ ਨਵ ਵਿਆਹੀ ਔਰਤ ਦੋ ਬੱਚਿਆਂ ਦੀ ਮਾਂ ਸੀ ਅਤੇ ਉਸ ਨੇ ਆਪਣੇ ਪਹਿਲੇ ਪਤੀ ਦੀ ਮੌਤ ਹੋਣ ਦਾ ਝੂਠ ਬੋਲ ਕੇ ਇਹ ਵਿਆਹ ਕਰਵਾਇਆ ਸੀ। ਦੋ ਬੱਚਿਆਂ ਦੀ ਇਹ ਮਾਂ ਆਪਣੇ ਪਤੀ ਨੂੰ ਮਰਿਆ ਹੋਇਆ ਦੱਸ ਕੇ ਆਪਣੇ ਪ੍ਰੇਮੀ ਨਾਲ ਭੱਜੀ ਸੀ। ਇਹ ਮਾਮਲਾ ਉਸ ਸਮੇਂ ਹਾਸੋਹੀਣਾ ਹੋ ਗਿਆ ਜਦੋਂ ਅਦਾਲਤ ਵਿਚ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਉਸ ਦਾ ਪ੍ਰੇਮੀ ਉਸ ਨੂੰ ਛੱਡ ਕੇ ਚਲਾ ਗਿਆ। ਇਸ ਤੋਂ ਬਾਅਦ ਉਕਤ ਔਰਤ ਦਾ ਵਿਆਹ ਜਲਦਬਾਜ਼ੀ ਵਿਚ ਇਕ ਲੋੜਵੰਦ ਪਰਿਵਾਰ ਵਿਚ ਕਰਵਾ ਦਿੱਤਾ ਗਿਆ। ਗ੍ਰੰਥੀ ਨੇ ਬਿਨਾਂ ਮਾਂ-ਬਾਪ, ਭੈਣ-ਭਰਾ ਅਤੇ ਸਬੂਤਾਂ ਦੇ ਇਹ ਆਨੰਦ ਕਾਰਜ ਕਰਵਾਏ ਸਨ। ਔਰਤ ਦੇ ਤੀਜੇ ਵਿਆਹ ਨੂੰ ਦੋ ਦਿਨ ਹੀ ਹੋਏ ਸੀ ਕਿ ਉਸ ਦੇ ਪਹਿਲੇ ਪਤੀ ਅਤੇ ਪੇਕੇ ਪਰਿਵਾਰਾ ਨੂੰ ਇਸ ਮਾਮਲੇ ਬਾਰੇ ਪਤਾ ਲੱਗ ਗਿਆ। ਜਦੋਂ ਇਸ ਘਟਨਾ ਦੀ ਜਾਣਕਾਰੀ ਔਰਤ ਦੇ ਸਹੁਰੇ ਅਤੇ ਪੇਕੇ ਪਰਿਵਾਰ ਨੂੰ ਲੱਗੀ ਤਾਂ ਉਹ ਉਸ ਨੂੰ ਵਾਪਸ ਲੈਣ ਲਈ ਸ਼ਹਿਰ ਪਹੁੰਚ ਗਏ। 
ਵਿਆਹ ਤੋਂ ਦੋ ਦਿਨਾਂ ਬਾਅਦ ਪੰਚਾਇਤ ਸਮੇਤ ਔਰਤ ਦਾ ਪਹਿਲਾ ਪਤੀ ਉਸ ਨੂੰ ਲੈਣ ਲਈ ਪਹੁੰਚਿਆ ਤਾਂ ਪੂਰਾ ਇਲਾਕਾ ਹੈਰਾਨ ਰਹਿ ਗਿਆ। ਪੂਰੇ ਇਲਾਕੇ ਵਿਚ ਇਸ ਮਾਮਲੇ ਦੀ ਚਰਚਾ ਛਿੜੀ ਹੋਈ ਹੈ। ਔਰਤ ਵੱਲੋਂ ਝੂਠ ਬੋਲ ਕੇ ਦੋ ਵਾਰ ਵਿਆਹ ਕਰਵਾਏ ਜਾਣ ਦੀ ਚਰਚਾ ਹਰ ਜ਼ੁਬਾਨ 'ਤੇ ਹੈ। ਔਰਤ ਦਾ ਪਹਿਲਾਂ ਪਤੀ ਉਸ ਨੂੰ ਵਾਪਸ ਆਪਣੇ ਨਾਲ ਲੈ ਗਿਆ। ਫਿਲਹਾਲ ਇਹ ਮਾਮਲਾ ਤਪਾ ਪੁਲਸ ਕੋਲ ਨਹੀਂ ਪਹੁੰਚਿਆ ਹੈ।


Related News