ਜਲੰਧਰ 'ਚ ਸੁੱਤੀ ਪਈ ਔਰਤ ਦਾ ਬੇਰਹਿਮੀ ਨਾਲ ਕਤਲ (ਵੀਡੀਓ)
Saturday, Nov 25, 2017 - 01:05 PM (IST)
ਜਲੰਧਰ (ਮਹੇਸ਼) : ਸ਼ਹਿਰ 'ਚ ਰਾਮਾਮੰਡੀ ਦੇ ਲਾਲੇਵਾਲੀ (ਲੱਧੇਵਾਲੀ) ਇਲਾਕੇ 'ਚ ਸ਼ੁੱਕਰਵਾਰ ਦੇਰ ਰਾਤ ਇਕ ਅਧਖੜ ਉਮਰ ਦੀ ਔਰਤ ਦਾ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਸ਼ਰਨਜੀਤ ਕੌਰ ਪਤਨੀ ਸਵ. ਹਰਜੀਤ ਸਿੰਘ ਦੇ ਤੌਰ 'ਤੇ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਆਪਣੇ 'ਚ ਰਾਤ ਨੂੰ ਸੌਂ ਰਹੀ ਸੀ, ਜਿਸ ਦੌਰਾਨ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦਾ ਬੇਟਾ ਉੱਪਰ ਸੁੱਤਾ ਪਿਆ ਸੀ। ਉਸ ਦੀ ਬੇਟੀ ਅਜੇ 6 ਮਹੀਨੇ ਪਹਿਲਾਂ ਹੀ ਕੈਨੇਡਾ ਗਈ ਸੀ। ਫਿਲਹਾਲ ਮੌਕੇ 'ਤੇ ਪੁੱਜੇ ਰਾਮਾਮੰਡੀ ਥਾਣੇ ਦੇ ਥਾਣੇਦਾਰ ਰਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।