ਇੱਟਾਂ ਦੇ ਭੱਠੇ ਦੀ ਮਾਲਕਣ ਨੂੰ ਦਾਤਰ ਨਾਲ ਵੱਢਿਆ, ਵਾਰਦਾਤ ਕੈਮਰੇ 'ਚ ਕੈਦ

Tuesday, Jul 28, 2020 - 02:41 PM (IST)

ਇੱਟਾਂ ਦੇ ਭੱਠੇ ਦੀ ਮਾਲਕਣ ਨੂੰ ਦਾਤਰ ਨਾਲ ਵੱਢਿਆ, ਵਾਰਦਾਤ ਕੈਮਰੇ 'ਚ ਕੈਦ

ਪਾਇਲ (ਵਿਪਨ, ਸੁਖਬੀਰ/ਵਿਕਾਸ) : ਹਲਕਾ ਪਾਇਲ 'ਚ ਪੈਂਦੇ ਸ਼ਾਹਪੁਰ 'ਚ ਇੱਟਾ ਦੇ ਭੱਠੇ ਦੀ ਮਾਲਕਣ ਨੂੰ 2 ਅਣਪਛਾਤੇ ਮੋਟਰਸਾਈਕਲ ਸਵਾਰਾ ਨੇ ਦਾਤਰ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸਾਰੀ ਵਾਰਦਾਤ ਭੱਠੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਮ੍ਰਿਤਕ ਭੱਠੇ ਦੀ ਮਾਲਕਣ ਰਛਪਾਲ ਕੌਰ ਵਿਧਵਾ ਸੁਖਦੇਵ ਸਿੰਘ ਦੇ ਜਵਾਈ ਡਾ. ਸਿਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕਾ ਪਾਇਲ 'ਚ ਸ਼ਾਹਪੁਰ ਵਿਖੇ ਉਸ ਦੀ ਸੱਸ ਰਛਪਾਲ ਕੌਰ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਨਾਲ ਐਸ. ਐਸ. ਨਾਮ ਦਾ ਇੱਟਾ ਦੇ ਭੱਠਾ ਚਲਾਉਂਦੀ ਸੀ।

ਇਹ ਵੀ ਪੜ੍ਹੋ : ਹੁਣ ਪੰਜਾਬ 'ਚ 'ਬਰਖ਼ਾਸਤ ਫ਼ੌਜੀ' ਨੇ ਚੁੱਕੀ ਅੱਤ, ਲੱਭ ਰਹੀ 3 ਸੂਬਿਆਂ ਦੀ ਪੁਲਸ

PunjabKesari

ਉਸ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਦੀ ਸੱਸ ਆਪਣੇ ਭੱਠੇ 'ਤੇ ਹੀ ਬੈਠੀ ਸੀ ਕਿ 2 ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ ਨੇ ਕਿਸੇ ਦਾਤਰ ਨਾਲ ਉਸ ਦੀ ਸੱਸ ਦੀ ਧੌਣ 'ਤੇ ਵਾਰ ਕਰ ਦਿੱਤਾ ਅਤੇ ਫਰਾਰ ਹੋ ਗਏ। ਇਸ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਮੀਂ ਹੋਈ ਰਛਪਾਲ ਨੂੰ ਦੋਰਾਹਾ ਦੇ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੋਂ ਉਸ ਨੂੰ ਲੁਧਿਆਣਾ ਦੇ ਐਸ. ਪੀ. ਐਸ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਪਰ ਹਸਪਤਾਲ 'ਚ ਰਛਪਾਲ ਕੌਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ, ਪਤੀ ਨੇ ਬੇਰਹਿਮੀ ਨਾਲ ਕਤਲ ਕੀਤੀ ਪਤਨੀ

PunjabKesari

ਮ੍ਰਿਤਕਾ ਦੇ ਜਵਾਈ ਨੇ ਦੱਸਿਆ ਕਿ ਇਸ ਕਤਲ ਦਾ ਕਾਰਨ ਪਰਿਵਾਰਕ ਜਾਂ ਵਪਾਰਕ ਰੰਜਿਸ਼ ਹੋ ਸਕਦਾ ਹੈ। ਫਿਲਹਾਲ ਮੌਕੇ 'ਤੇ ਪੁੱਜੇ ਐਸ. ਐਚ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀਹੈ ਅਤੇ ਕਾਤਲਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 
ਇਹ ਵੀ ਪੜ੍ਹੋ : ਪੰਜਾਬ ਭਰ ਦੇ 'ਪੈਟਰੋਲ ਪੰਪ' ਕੱਲ੍ਹ ਰਹਿਣਗੇ ਬੰਦ, ਅੱਜ ਹੀ ਕਰ ਲਓ ਇੰਤਜ਼ਾਮ

PunjabKesari


author

Babita

Content Editor

Related News