ਟਾਂਡਾ 'ਚ ਵੱਡੀ ਵਾਰਦਾਤ, ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ
Thursday, Apr 22, 2021 - 06:39 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਹੁਸ਼ਿਆਰਪੁਰ ਰੋਡ ਉਤੇ ਅੱਡਾ ਸੀਕਰੀ ਨਜ਼ਦੀਕ ਪਿੰਡ ਬੂਰੇ ਰਾਜਪੂਤਾਂ ਦੇ ਖੇਤਾਂ ਨੇੜੇ ਇਕ ਔਰਤ ਦਾ ਗੋਲੀ ਮਾਰ ਕਤਲ ਕਰਨ ਦੀ ਖ਼ਬਰ ਮਿਲੀ ਹੈ। ਲੋਕਾਂ ਨੇ ਔਰਤ ਦੀ ਲਾਸ਼ ਵੇਖ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਉਕਤ ਔਰਤ ਦੀ ਲਾਸ਼ ਉਤੇ ਗੋਲੀ ਦੇ ਨਿਸ਼ਾਨ ਪਾਏ ਗਏ ਹਨ, ਜਿਸ ਤੋਂ ਕਿਹਾ ਜਾ ਰਿਹਾ ਹੈ ਕਿ ਉਕਤ ਦਾ ਕਤਲ ਗੋਲੀ ਮਾਰ ਕੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਦੁਖਦਾਇਕ ਖ਼ਬਰ: ਪਤਨੀ ਦੀ ਲਾਸ਼ ਨੂੰ ਵੇਖ ਪਤੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ
ਕਤਲ ਹੋਈ ਔਰਤ ਪਿੰਡ ਖਡਿਆਲਾ ਦੀ ਦੱਸੀ ਜਾ ਰਹੀ ਹੈ, ਜਿਸ ਦਾ ਮੈਟਰੀਮੋਨੀਅਲ ਝਗੜਾ ਵੀ ਚੱਲ ਰਿਹਾ ਹੈ। ਬੁੱਲੋਵਾਲ ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਦੀ ਪਛਾਣ ਮਨਪ੍ਰੀਤ ਕੌਰ ਵਾਸੀ ਪਿੰਡ ਖਡਿਆਲਾ ਸੇਣੀਆਂ ਦੇ ਰੂਪ ਵਿਚ ਹੋਈ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਕੌਰ ਦਾ ਪਤੀ ਰਸ਼ਪਾਲ ਕੁਵੈਤ ਵਿਖੇ ਰਹਿੰਦਾ ਹੈ ਅਤੇ ਉਸ ਨਾਲ ਮਨਪ੍ਰੀਤ ਦਾ ਤਲਾਕ ਚਲ ਰਿਹਾ ਹੈ। ਮਨਪ੍ਰੀਤ ਨੇ ਅੱਜ ਤੋਂ 2 ਮਹੀਨੇ ਪਹਿਲਾਂ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਇਕ ਹੈੱਡ ਕਾਂਸਟੇਬਲ ਖ਼ਿਲਾਫ਼ 3 ਸਾਲ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੀ ਦਰਖ਼ਾਸਤ ਦਿੱਤੀ ਸੀ ਅਤੇ ਉਸ ਦਰਖ਼ਾਸਤ ਉਤੇ ਢਿੱਲੀ ਕਾਰਵਾਹੀ ਦੇ ਚਲਦੇ ਮਨਪ੍ਰੀਤ ਨੇ ਬੀਤੇ ਸੋਮਵਾਰ ਐੱਸ. ਐੱਸ. ਪੀ. ਦਫ਼ਤਰ ਹੁਸ਼ਿਆਰਪੁਰ ਦੇ ਬਾਹਰ ਰੋ ਰੋ ਕੇ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਪੁਲਸ ਅਫ਼ਸਰ ਮੁਲਾਜ਼ਮ ਦਾ ਸਾਥ ਦੇ ਰਹੇ ਹਨ। ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ।
ਇਹ ਵੀ ਪੜ੍ਹੋ : ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)
ਇਸ ਘਟਨਾ ਸਮੇਂ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦਫ਼ਤਰ ਵਿਚ ਨਹੀਂ ਸਨ। ਹੰਗਾਮੇ ਦੀ ਖ਼ਬਰ ਮਿਲਦੇ ਹੀ ਡੀ. ਐੱਸ. ਪੀ. ਗੁਰਪ੍ਰੀਤ ਹੈੱਡ ਕੁਆਰਟਰ ਮੌਕੇ ਉਤੇ ਪਹੁੰਚੇ ਅਤੇ ਉਸ ਤੋਂ ਬਾਅਦ ਐੱਸ. ਪੀ. ਰਵਿੰਦਰ ਹੈੱਡ ਕੁਆਰਟਰ ਨੇ ਮੌਕੇ ਉਤੇ ਆ ਕੇ ਮਨਪ੍ਰੀਤ ਨਾਲ ਗੱਲ ਕੀਤੀ ਅਤੇ ਉਸ ਹੈੱਡ ਕਾਂਸਟੇਬਲ ਨੂੰ ਵੀ ਬੁਲਾਇਆ ਗਿਆ। ਉਸ ਤੋਂ ਅਬਾਦ ਆਲਾ ਅਫ਼ਸਰਾਂ ਵੱਲੋਂ ਮਨਪ੍ਰੀਤ ਨੂੰ ਸਮਝਾ ਕੇ ਹੈੱਡ ਕਾਂਸਟੇਬਲ ਅਤੇ ਮ੍ਰਿਤਕ ਮਨਪ੍ਰੀਤ ਨੂੰ ਆਪਸੀ ਗੱਲਬਾਤ ਲਈ 3 ਦਿਨ ਦਾ ਟਾਈਮ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਵੀਰਵਾਰ ਤੀਜੇ ਦਿਨ ਮਨਪ੍ਰੀਤ ਦੀ ਲਾਸ਼ ਮਿਲੀ ਹੈ।
ਮੌਕੇ ਤੇ ਪਹੁੰਚੀ ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਨਪ੍ਰੀਤ ਦੇ 5 ਗੋਲੀਆਂ ਮਾਰੀਆ ਗਈਆਂ ਹਨ। ਮੌਕੇ ਉਤੇ 5 ਚਲੇ ਹੋਏ ਕਾਰਤੂਸ ਦੇ ਖੋਲ ਅਤੇ ਦੋ ਗੋਲੀ ਸਿੱਕਾ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਜਲੰਧਰ ਦੇ ਡੀ. ਸੀ. ਨੇ ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?