ਫਗਵਾੜਾ 'ਚ 57 ਸਾਲਾ ਔਰਤ ਦਾ ਗਲਾ ਘੁੱਟ ਕੇ ਕਤਲ (ਤਸਵੀਰਾਂ)

Saturday, Mar 30, 2019 - 12:11 PM (IST)

ਫਗਵਾੜਾ 'ਚ 57 ਸਾਲਾ ਔਰਤ ਦਾ ਗਲਾ ਘੁੱਟ ਕੇ ਕਤਲ (ਤਸਵੀਰਾਂ)

ਫਗਵਾੜਾ (ਹਰਜੋਤ ਚਾਨਾ)— ਇਥੋਂ ਦੇ ਸਤਨਾਮਪੁਰਾ ਇਲਾਕੇ 'ਚ ਪੈਂਦੇ ਮੁਹੱਲਾ ਆਦਰਸ਼ ਨਗਰ 'ਚ ਘਰ 'ਚ ਰਹਿ ਰਹੀ ਇਕ 57 ਸਾਲਾ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਤਨਾਮ ਕੌਰ ਪਤਨੀ ਸਵ. ਬਲਦੇਵ ਸਿੰਘ ਵਾਸੀ 534-ਬੀ ਆਦਰਸ਼ ਨਗਰ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਉਕਤ ਮਹਿਲਾ ਆਪਣੇ ਘਰ ਦੀ ਉੱਪਰਲੀ ਮੰਜਿਲ 'ਤੇ ਰਹਿੰਦੀ ਸੀ ਅਤੇ ਹੇਠਾਂ ਦੋ ਕਿਰਾਏਦਾਰ ਰੱਖੇ ਹੋਏ ਹਨ। ਇਨ੍ਹਾਂ 'ਚੋਂ ਇਕ ਕਿਰਾਏਦਾਰ ਸੰਦੀਪ ਕੁਮਾਰ ਅਧਿਆਪਕ ਹੈ।

PunjabKesari

ਉਹ ਬੀਤੀ ਰਾਤ ਸਕੂਲ ਤੋਂ ਆ ਕੇ ਸੌ ਗਿਆ ਸੀ ਅਤੇ ਜਦੋਂ ਸਵੇਰੇ ਉਹ ਅਖਬਾਰ ਲੈ ਕੇ ਉੱਪਰ ਉਕਤ ਮਹਿਲਾ ਨੂੰ ਦੇਣ ਗਿਆ ਤਾਂ ਉਸ ਨੇ ਦੇਖਿਆ ਕਿ ਮਹਿਲਾ ਦੇ ਕਮਰੇ 'ਚ ਟੀ. ਵੀ. ਚੱਲ ਰਿਹਾ ਸੀ ਅਤੇ ਕੱਪੜੇ ਇੱਧਰ-ਉੱਧਰ ਖਿਲਰੇ ਹੋਏ ਸਨ। ਮਹਿਲਾ ਦੇ ਗਲੇ 'ਚ ਪਰਨਾ ਬੰਨਿਆ ਹੋਇਆ ਸੀ। ਮ੍ਰਿਤਕ ਹਾਲਤ 'ਚ ਮਹਿਲਾ ਨੂੰ ਦੇਖ ਕੇ ਇਸ ਦੀ ਸੂਚਨਾ ਕਿਰਾਏਦਾਰ ਨੇ ਪੁਲਸ ਨੂੰ ਦਿੱਤੀ। ਸੂਚਨਾ ਪਾ ਕੇ ਐੱਸ. ਪੀ. ਮਨਦੀਪ ਸਿੰਘ, ਐੱਸ. ਐੱਚ. ਓ. ਸਤਨਾਮਪੁਰਾ ਓੁਕਾਰ ਸਿੰਘ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਸੀ. ਸੀ. ਟੀ. ਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News