ਲੁਟੇਰਿਆਂ ਵੱਲੋਂ ਦਾਤਰ ਮਾਰ ਕੇ ਜ਼ਖ਼ਮੀ ਕੀਤੀ ਔਰਤ ਨੇ ਤੋੜਿਆ ਦਮ, ਕਤਲ ਦਾ ਮਾਮਲਾ ਦਰਜ

Sunday, Aug 20, 2023 - 10:34 PM (IST)

ਲੁਟੇਰਿਆਂ ਵੱਲੋਂ ਦਾਤਰ ਮਾਰ ਕੇ ਜ਼ਖ਼ਮੀ ਕੀਤੀ ਔਰਤ ਨੇ ਤੋੜਿਆ ਦਮ, ਕਤਲ ਦਾ ਮਾਮਲਾ ਦਰਜ

ਨਕੋਦਰ (ਪਾਲੀ): ਲੁਟੇਰਿਆਂ ਵੱਲੋਂ 5 ਦਿਨ ਪਹਿਲਾਂ ਪਿੰਡ ਸਰਕਪੁਰ ਨੇੜੇ ਪਤੀ ਨਾਲ ਮੋਟਰਸਾਈਕਲ 'ਤੇ ਜਾ ਰਹੀ ਔਰਤ ਦੇ ਸਿਰ 'ਚ ਦਾਤਰ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਉਪਰੰਤ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ ਸਨ। ਗੰਭੀਰ ਜ਼ਖ਼ਮੀ ਔਰਤ ਦਾ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਹੇ ਇਲਾਜ ਦੌਰਾਨ ਮੌਤ ਹੋ ਗਈ। ਡੀ .ਐੱਸ .ਪੀ . ਨਕੋਦਰ ਸੁਖਪਾਲ ਸਿੰਘ ਅਤੇ ਥਾਣਾ ਸਦਰ ਮੁਖੀ ਗੁਰਿੰਦਰਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਬੀਤੀ 15 ਅਗਸਤ ਸ਼ਾਮ ਨੂੰ ਗੁਰਮੇਲ ਸਿੰਘ ਵਾਸੀ ਪਿੰਡ ਢੇਰੀਆ ਜੋ ਆਪਣੀ ਪਤਨੀ ਕੁਲਵਿੰਦਰ ਕੌਰ ਨਾਲ ਮੋਟਰਸਾਇਕਲ 'ਤੇ ਜਦੋਂ ਪਿੰਡ ਸ਼ੰਕਰ ਨੂੰ ਜਾ ਰਹੇ ਸੀ ਤਾਂ 2 ਮੋਟਰਸਾਈਕਲਾਂ 'ਤੇ ਸਵਾਰ 2 ਲੁਟੇਰਿਆਂ ਨੇ ਪਿੰਡ ਸਰਕਪੁਰ ਨੇੜੇ ਔਰਤ ਦੇ ਸਿਰ ਵਿਚ ਦਾਤਰ ਨਾਲ ਸੱਟ ਮਾਰ ਕੇ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਪੰਜਾਬ 'ਚ ਘੁੰਮ ਰਹੇ ਫ਼ਰਜ਼ੀ ਪੁਲਸ ਮੁਲਾਜ਼ਮ, ਆਮ ਲੋਕਾਂ ਨੂੰ ਬਣਾ ਰਹੇ ਨੇ ਨਿਸ਼ਾਨਾ

ਪਰਿਵਾਰਕ ਮੈਂਬਰਾਂ ਨੇ ਗੰਭੀਰ ਜ਼ਖ਼ਮੀ ਕੁਲਵਿੰਦਰ ਕੌਰ ਨੂੰ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਡੀ .ਐੱਸ .ਪੀ .ਨਕੋਦਰ ਸੁਖਪਾਲ ਸਿੰਘ ਅਤੇ ਥਾਣਾ ਸਦਰ ਮੁਖੀ ਗੁਰਿੰਦਰਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਗੁਰਮੇਲ ਸਿੰਘ ਵਾਸੀ ਪਿੰਡ ਢੇਰੀਆ ਦੇ ਬਿਆਨ 'ਤੇ ਪਹਿਲਾਂ ਦਰਜ ਕੀਤੇ ਗਏ ਪਰਚੇ 'ਚ ਕਤਲ ਦੀ ਧਾਰਾ ਦਾ ਵਾਧਾ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਹੁਣ ਅੰਮ੍ਰਿਤਸਰ ਦੀ ਔਰਤ ਨੂੰ ਹੋਇਆ ਪਾਕਿ ਦੇ ਵਿਅਕਤੀ ਨਾਲ ਪਿਆਰ, ਸਰਹੱਦ ਪਾਰ ਜਾਣ ਨੂੰ ਬੇਤਾਬ 3 ਬੱਚਿਆਂ ਦੀ ਮਾਂ

ਵਾਰਦਾਤ 'ਚ ਲੋੜੀਂਦੇ ਮੁਲਜ਼ਮ ਸੁਨੀਲ ਤੇ ਅਜੈ ਗ੍ਰਿਫ਼ਤਾਰ

ਸਬ ਡਵੀਜਨ ਨਕੋਦਰ ਦੇ ਡੀ .ਐੱਸ .ਪੀ . ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸਦਰ ਥਾਣਾ ਮੁਖੀ ਨਕੋਦਰ,ਥਾਣਾ ਮੁਖੀ ਨੂਰਮਹਿਲ ਦੀ ਅਗਵਾਈ ਹੇਠ ਵੱਖ -ਵੱਖ ਟੀਮਾਂ ਬਣਾ ਕੇ ਟੈਕਨੀਕਲ , ਹਿਊਮਨ ਇੰਟੈਲੀਜੈਂਸ ਅਤੇ ਸੀ .ਸੀ .ਟੀ .ਵੀ. ਫੁਟੇਜ ਦੀ ਦੀ ਮਦਦ ਨਾਲ ਮਾਮਲੇ 'ਚ ਲੋੜੀਂਦੇ ਮੁਲਜ਼ਮ  ਸੁਨੀਲ ਕੁਮਾਰ ਪੁੱਤਰ ਸਾਬਰ ਵਾਸੀ ਚੁਹੇਕੀ ਨੂਰਮਹਿਲ ਅਤੇ ਅਜੈ ਕੁਮਾਰ ਉਰਫ ਲੰਡੀ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਨਕੋਦਰ ਰੋਡ ਕਲੋਨੀ ਨੂਰਮਹਿਲ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਡੀ .ਐੱਸ .ਪੀ .ਨਕੋਦਰ ਨੇ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਦਾਤਰ, ਸੋਨੇ ਦੀਆਂ ਵਾਲੀਆਂ ਅਤੇ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News