ਹਸਪਤਾਲ ''ਚ ''ਬੱਤੀ ਗੁੱਲ'',ਹਨੇਰੇ ''ਚ ਨਾ ਲੱਭੇ ਡਾਕਟਰ ਤਾਂ ''ਰੌਸ਼ਨੀ'' ਨੇ ਆਟੋ ''ਚ ਦਿੱਤਾ ਬੱਚੇ ਨੂੰ ਜਨਮ
Tuesday, Aug 13, 2024 - 05:31 AM (IST)
ਬਨੂੜ (ਗੁਰਪਾਲ)- ਸਰਕਾਰੀ ਹਸਪਤਾਲਾਂ 'ਚ ਸਿਹਤ ਸੇਵਾਵਾਂ ਤੋਂ ਇਲਾਵਾ ਬਾਕੀ ਸਹੂਲਤਾਂ ਦਾ ਹਾਲ ਵੀ ਬੁਰਾ ਹੀ ਹੈ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਬਨੂੜ ਤੋਂ, ਜਿੱਥੇ ਸਰਕਾਰੀ ਹਸਪਤਾਲ ’ਚ ਜਣੇਪਾ ਕਰਵਾਉਣ ਆਈ ਇਕ ਔਰਤ ਦੀ ਹਸਪਤਾਲ ਦੇ ਬਾਹਰ ਆਟੋ ’ਚ ਹੀ ਡਲਿਵਰੀ ਹੋ ਗਈ। ਇਸ ਤੋਂ ਬਾਅਦ ਹਸਪਤਾਲ ’ਚ ਪਸਰੇ ਹਨੇਰੇ ਦੌਰਾਨ ਡਾਕਟਰਾਂ ਨੂੰ ਮੋਬਾਈਲ ਦੀਆਂ ਬੈਟਰੀਆਂ ਜਗਾ ਕੇ ਮਹਿਲਾ ਦਾ ਇਲਾਜ ਸ਼ੁਰੂ ਕਰਨਾ ਪਿਆ।
ਪੀੜਤ ਸਿਕੰਦਰ ਵਾਸੀ ਪੱਛਮੀ ਬੰਗਾਲ ਹਾਲ ਵਾਸੀ ਚੰਡੀਗੜ੍ਹ ਰੋਇਲ ਸਿਟੀ ਦੀ ਪਤਨੀ ਰੌਸ਼ਨੀ ਦਾ ਇਲਾਜ ਬਨੂੜ ਹਸਪਤਾਲ ਤੋਂ ਚੱਲ ਰਿਹਾ ਸੀ। ਉਸ ਦੀ ਪਤਨੀ ਨੂੰ ਜਣੇਪੇ ਦੀ ਪੀੜ ਹੋਣ ਲੱਗੀ। ਉਨ੍ਹਾਂ ਪਹਿਲਾਂ ਤੋਂ ਇਲਾਜ ਕਰ ਰਹੇ ਹਸਪਤਾਲ ਦੇ ਸਟਾਫ ਨੂੰ ਫੋਨ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਸਟਾਫ ਮੈਂਬਰ ਨੇ ਮਹਿਲਾ ਨੂੰ ਜਣੇਪੇ ਲਈ ਬਨੂੜ ਦੇ ਹਸਪਤਾਲ ਲਿਆਉਣ ਲਈ ਕਿਹਾ।
ਇਹ ਵੀ ਪੜ੍ਹੋ- ਨੂੰਹ ਨਾਲ ਪ੍ਰੇਮ ਸਬੰਧਾਂ ਦਾ ਭੂਆ ਨੂੰ ਲੱਗ ਗਿਆ ਪਤਾ, ਸਕੇ ਭਤੀਜੇ ਨੇ ਭੂਆ ਨੂੰ ਦਿੱਤੀ ਦਰਦਨਾਕ ਮੌਤ
ਸਿਕੰਦਰ ਪਰਿਵਾਰਕ ਮਹਿਲਾਵਾਂ ਨਾਲ ਜਦੋਂ ਆਪਣੀ ਪਤਨੀ ਨੂੰ 6.30 ਵਜੇ ਦੇ ਕਰੀਬ ਆਟੋ ਰਾਹੀਂ ਹਸਪਤਾਲ ਲੈ ਕੇ ਪੁੱਜੇ ਤਾਂ ਹਸਪਤਾਲ ’ਚ ਬਿਜਲੀ ਗੁੱਲ ਸੀ ਤੇ ਅੰਦਰ ਹਨ੍ਹੇਰਾ ਹੀ ਹਨ੍ਹੇਰਾ ਪਿਆ ਸੀ। ਪੀੜਤ ਵਿਅਕਤੀ ਹਸਪਤਾਲ ’ਚ ਮੌਜੂਦ ਸਟਾਫ ਨੂੰ ਲੱਭਣ ਲੱਗਾ, ਇੰਨੇ ਨੂੰ ਮਹਿਲਾ ਦੀ ਆਟੋ ’ਚ ਹੀ ਡਲਿਵਰੀ ਹੋ ਗਈ। ਉਸ ਨਾਲ ਆਈਆਂ ਸਾਥੀ ਮਹਿਲਾਵਾਂ ਨੇ ਪੀੜਤਾ ਦੀ ਡਲਿਵਰੀ ਕਰਵਾਈ ਅਤੇ ਰੌਲਾ ਪਾਇਆ। ਇਸ ਦੌਰਾਨ ਡਾਕਟਰ ਭੱਜੇ ਆਏ ਤੇ ਆਟੋਂ ’ਚੋਂ ਬੱਚੇ ਨੂੰ ਚੁੱਕ ਕੇ ਲੇਬਰ ਰੂਮ ’ਚ ਲੈ ਗਏ। ਉਪਰੰਤ ਡਾਕਟਰਾਂ ਨੇ ਮੋਬਾਈਲ ਦੀਆਂ ਬੈਂਟਰੀਆਂ ਜਗਾ ਕੇ ਮਹਿਲਾ ਦਾ ਇਲਾਜ ਸ਼ੁਰੂ ਕੀਤਾ। ਖ਼ਬਰ ਲਿਖੇ ਜਾਣ ਤੱਕ ਜੱਚਾ-ਬੱਚਾ ਜ਼ੇਰੇ ਇਲਾਜ ਸਨ।
ਪੀੜਤ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ’ਚ ਹਨ੍ਹੇਰਾ ਹੀ ਹਨੇਰਾ ਹੋਣ ਕਾਰਨ ਕੁਝ ਸਮਾਂ ਡਾਕਟਰਾਂ ਨੂੰ ਲੱਭਣ ’ਚ ਲੱਗ ਗਿਆ ਜਿਸ ਦੇ ਕਾਰਨ ਦਰਦ ਨਾਲ ਨਾਲ ਕੁਰਲਾਉਂਦੀ ਉਨ੍ਹਾਂ ਦੀ ਪਤਨੀ ਦੀ ਆਟੋ ’ਚ ਹੀ ਡਲਿਵਰੀ ਹੋ ਗਈ। ਇਸ ਸਬੰਧੀ ਜਦੋਂ ਹਸਪਤਾਲ ਦੀ ਐੱਸ.ਐੱਮ.ਓ. ਰਵਨੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਜਾਣਕਾਰੀ ਨਹੀਂ ਹੈ। ਉਹ ਹੁਣੇ ਸਟਾਫ਼ ਨਾਲ ਗੱਲ ਕਰਨਗੇ ਪਰ ਉਨ੍ਹਾਂ ਕਿਹਾ ਕਿ ਹਸਪਤਾਲ ’ਚ ਬਿਜਲੀ ਦੀ ਬਹੁਤ ਪ੍ਰਾਬਲਮ ਹੈ। ਇਸ ਸਬੰਧੀ ਉਹ ਹਲਕਾ ਵਿਧਾਇਕ ਅਤੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਹਰ ਵਾਰ ਆਪਣੇ ਪੱਲਿਓਂ ਪੈਸੇ ਖਰਚ ਕਰ ਕੇ ਜਨਰੇਟਰ ’ਚ ਤੇਲ ਪਵਾਉਂਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e