ਸ਼ੱਕੀ ਹਾਲਾਤ ''ਚ ਔਰਤ ਦੀ ਮੌਤ, ਪੇਕੇ ਪਰਿਵਾਰ ਵਾਲਿਆਂ ਨੇ ਲਾਏ ਸਹੁਰਿਆਂ ’ਤੇ ਗੰਭੀਰ ਦੋਸ਼

Monday, Nov 25, 2024 - 06:37 AM (IST)

ਸ਼ੱਕੀ ਹਾਲਾਤ ''ਚ ਔਰਤ ਦੀ ਮੌਤ, ਪੇਕੇ ਪਰਿਵਾਰ ਵਾਲਿਆਂ ਨੇ ਲਾਏ ਸਹੁਰਿਆਂ ’ਤੇ ਗੰਭੀਰ ਦੋਸ਼

ਲੁਧਿਆਣਾ (ਗੌਤਮ) : ਥਾਣਾ ਡਵੀਜ਼ਨ ਨੰ. 5 ਦੇ ਅਧੀਨ ਆਉਂਦੇ ਇਲਾਕੇ ਜਵਾਹਰ ਕੈਂਪ ਵਿਚ ਇਕ ਔਰਤ ਨੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਔਰਤ ਦੇ ਪੇਕੇ ਪਰਿਵਾਰ ਨੇ ਉਸ ਦੇ ਸਹੁਰਿਆਂ ’ਤੇ ਉਸ ਦਾ ਕਤਲ ਕਰਨ ਦਾ ਦੋਸ਼ ਲਾਇਆ ਹੈ।

ਪਤਾ ਲੱਗਦੇ ਹੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਮੌਕੇ ’ਤੇ ਪੁੱਜ ਗਈ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਔਰਤ ਦੀ ਪਛਾਣ ਸੁਮਨ ਵਜੋਂ ਕੀਤੀ ਹੈ। ਪੁਲਸ ਮੁਤਾਬਕ ਔਰਤ ਦਾ ਵਿਆਹ ਰਿੰਕੂ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਸੁਮਨ ਦੀ ਮਾਸੀ ਦੇ ਬੇਟੇ ਮਨੀਸ਼ ਨੇ ਦੱਸਿਆ ਕਿ ਸੁਮਨ ਦਾ ਕਰੀਬ 20 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਨੇ ਦੱਸਿਆ ਕਿ ਜਦੋਂ ਸੁਮਨ ਦਾ ਵੱਡਾ ਬੇਟਾ ਸਵੇਰੇ ਆਪਣੀ ਮਾਂ ਦੇ ਕਮਰੇ ਵਿਚ ਗਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਜਿਸ ’ਤੇ ਉਸ ਨੇ ਪਰਿਵਾਰ ਦੇ ਹੋਰਨਾਂ ਲੋਕਾਂ ਨੂੰ ਦੱਸਿਆ ਅਤੇ ਉਸ ਦੇ ਪੇਕੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : Mata Vaishno Devi: ਜੇਕਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਮੰਦਰ 'ਚ ਮੁਫ਼ਤ ਆਰਤੀ, ਤਾਂ ਕਰੋ ਇਹ ਕੰਮ                                

ਸੁਮਨ ਦੇ ਭਰਾ ਸੰਨੀ ਨੇ ਦੱਸਿਆ ਕਿ ਸੁਮਨ ਦਾ ਆਪਣੇ ਸਹੁਰੇ ਘਰ ਦੇ ਲੋਕਾਂ ਨਾਲ ਝਗੜਾ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਵੀ ਉਸ ਦਾ ਪਰਿਵਾਰ ਦੇ ਨਾਲ ਝਗੜਾ ਹੋਇਆ ਸੀ, ਉਦੋਂ ਮਾਮਲਾ ਸ਼ਾਂਤ ਕਰ ਦਿੱਤਾ ਗਿਆ ਸੀ। ਸੰਨੀ ਨੇ ਦੱਸਿਆ ਕਿ ਉਸ ਦੇ ਸਹੁਰੇ ਘਰ ਦੇ ਲੋਕਾਂ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਸੁਮਨ ਦਾ ਬਲੱਡ ਪ੍ਰੈਸ਼ਰ ਡਾਊਨ ਹੋ ਗਿਆ ਹੈ ਅਤੇ ਉਸ ਦੀ ਸਿਹਤ ਵਿਗੜ ਗਈ ਹੈ ਪਰ ਜਦੋਂ ਉਹ ਮੌਕੇ ’ਤੇ ਗਏ ਤਾਂ ਦੇਖਿਆ ਕਿ ਸੁਮਨ ਦੇ ਗਲੇ ’ਤੇ ਨਿਸ਼ਾਨ ਸਨ। ਅਜਿਹਾ ਲੱਗਦਾ ਸੀ ਕਿ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ।

ਮੌਕੇ ’ਤੇ ਪੁੱਜੇ ਪੁਲਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News