ਭਤੀਜੀ ਨਾਲ ਸਕੂਟਰੀ ’ਤੇ ਜਾ ਰਹੀ ਔਰਤ ਨਾਲ ਵਾਪਰਿਆ ਹਾਦਸਾ, ਘਰ ’ਚ ਪੈ ਗਏ ਵੈਣ
Tuesday, Jan 17, 2023 - 10:33 PM (IST)
ਖਮਾਣੋਂ (ਜਟਾਣਾ, ਅਰੋੜਾ) : ਖੰਨਾ-ਭੜੀ ਰੋਡ ’ਤੇ ਮਹਿੰਦਰਾ ਪਿੱਕਅਪ ਜੀਪ ਤੇ ਸਕੂਟਰੀ ’ਚ ਟੱਕਰ ਹੋ ਜਾਣ ਕਾਰਨ ਔਰਤ ਦੀ ਮੌਤ ਤੇ ਉਸ ਦੀ 20 ਸਾਲਾ ਭਤੀਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਥਾਣੇਦਾਰ ਦਵਿੰਦਰ ਸਿੰਘ ਖੇੜੀ ਨੌਧ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਕੌਰ ਵਾਸੀ ਪਿੰਡ ਬਡਲਾ ਆਪਣੀ 20 ਸਾਲਾ ਭਤੀਜੀ ਨਾਲ ਸਕੂਟਰੀ ’ਤੇ ਖੰਨਾ ਤੋਂ ਭੜੀ ਰੋਡ ’ਤੇ ਜਾ ਰਹੀ ਸੀ ਕਿ ਸਾਹਮਣਿਓਂ ਆ ਰਹੀ ਮਹਿੰਦਰਾ ਪਿਕਅਪ ਜੀਪ ਤੇ ਸਕੂਟਰੀ ਦੌਰਾਨ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ : ਦੋਹਾ ਕਤਰ ਤੋਂ ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਲਈ ਗਏ ਵਿਅਕਤੀ ਦੀ ਹਾਦਸੇ ਦੌਰਾਨ ਮੌਤ
ਸਿੱਟੇ ਵਜੋਂ ਰਾਜਵਿੰਦਰ ਕੌਰ ਤੇ ਉਸ ਦੀ ਭਤੀਜੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਰਾਜਵਿੰਦਰ ਕੌਰ ਦੀ ਮੌਤ ਹੋ ਗਈ ਅਤੇ ਉਸ ਦੀ ਭਤੀਜੀ ਅਕਵਿੰਦਰ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜੋ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ। ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਭਤੀਜੀ ਅਕਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਮਹਿੰਦਰਾ ਪਿੱਕਅਪ ਜੀਪ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।