ਸਕੂਟਰ ਤੋਂ ਡਿੱਗਣ ਕਾਰਣ ਔਰਤ ਦੀ ਮੌਕੇ ''ਤੇ ਮੌਤ
Sunday, Apr 04, 2021 - 07:42 PM (IST)
ਅੱਪਰਾ, (ਦੀਪਾ)- ਸਥਾਨਕ ਅੱਪਰਾ ਦੇ ਕਰੀਬੀ ਪਿੰਡ ਜੱਜਾ ਖੁਰਦ ਦੀ ਵਸਨੀਕ ਇਕ ਔਰਤ ਦੀ ਸਕੂਟਰ ਤੋਂ ਘਬਰਾ ਕੇ ਡਿੱਗਣ ਕਾਰਣ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਦੁਖੀ ਮਨ ਨਾਲ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਜੱਜਾ ਨੇ ਦੱਸਿਆ ਕਿ ਅੱਜ ਦੁਪਿਹਰ ਲਗਭਗ 2-30 ਵਜੇ ਉਸ ਦਾ ਭਰਾ ਕਸ਼ਮੀਰੀ ਲਾਲ ਤੇ ਭਰਜਾਈ ਬਲਵੀਰ ਕੌਰ ਉਰਫ ਬੀਰੋ (54) ਆਪਣੇ ਸਕੂਟਰ ’ਤੇ ਸਵਾਰ ਹੋ ਕੇ ਪਿੰਡ ਝਿੰਗੜਾ ਨੂੰ ਜਾ ਰਹੇ ਸਨ ਕਿ ਪਿੰਡ ਰਾਜਾ ਸਾਹਿਬ ਦਾ ਮਜਾਰਾ ਨੇੜੇ ਅਚਾਨਕ ਬਲਵੀਰ ਕੌਰ ਸਕੂਟਰ ਦੇ ਪਿੱਛਿਓਂ ਘਬਰਾ ਕੇ ਹੇਠਾਂ ਸੜਕ ’ਤੇ ਡਿੱਗ ਪਈ। ਜਿਸ ਕਾਰਣ ਉਸ ਦੇ ਸਿਰ ’ਚ ਗੰਭੀਰ ਸੱਟਾਂ ਵੱਜੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਦੀ ਮੋਰਚਰੀ ਵਿਖੇ ਰੱਖਵਾ ਦਿੱਤਾ ਗਿਆ ਹੈ, ਜਿੱਥੇ ਉਸ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ।