ਪੰਜਾਬ 'ਚ ਗਰਮੀ ਕਾਰਨ ਇਕ ਹੋਰ ਮੌਤ, ਬਜ਼ੁਰਗ ਔਰਤ ਨੇ ਤੋੜਿਆ ਦਮ
06/20/2024 1:02:04 PM
ਲੁਧਿਆਣਾ (ਸੁਸ਼ੀਲ)- ਲੁਧਿਆਣਾ ਬੱਸ ਅੱਡਾ ਕੰਪਲੈਕਸ ’ਚ ਇਕ ਅਣਜਾਣ ਮਹਿਲਾ ਦੀ ਗਰਮੀ ਕਾਰਨ ਮੌਤ ਹੋ ਗਈ। ਉਹ ਪਿਛਲੇ 15 ਦਿਨਾਂ ਤੋਂ ਭੀਖ ਮੰਗ ਕੇ ਗੁਜ਼ਾਰਾ ਕਰ ਰਹੀ ਸੀ। ਪੁਲਸ ਅਧਿਕਾਰੀਆਂ ਨੇ ਔਰਤ ਦੀ ਲਾਸ਼ ਨੂੰ ਸਿਵਲ ਹਸਪਤਾਲ ਜਾਂਚ-ਪੜਤਾਲ ਲਈ ਭੇਜ ਦਿੱਤਾ ਪਰ ਅਜੇ ਤੱਕ ਇਸ ਔਰਤ ਦਾ ਕੋਈ ਵੀ ਜਾਣ-ਪਛਾਣ ਵਾਲਾ ਸਾਹਮਣੇ ਨਹੀਂ ਆਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਆਈ ਤੇਜ਼ ਹਨੇਰੀ ਨੌਜਵਾਨ ਲਈ ਬਣੀ ਕਾਲ! ਮਾਂ ਦੀ ਦਵਾਈ ਲੈਣ ਗਏ ਪੁੱਤ ਨਾਲ ਵਾਪਰਿਆ ਭਾਣਾ
ਲੋਕਾਂ ਦਾ ਕਹਿਣਾ ਹੈ ਕਿ ਇਹ ਔਰਤ ਅੱਜ ਤੋਂ 15 ਦਿਨ ਪਹਿਲਾਂ ਹੀ ਬੱਸ ਅੱਡਾ ਕੰਪਲੈਕਸ ’ਚ ਆਈ ਸੀ। ਇਸ ਦਾ ਕੋਈ ਪਤਾ ਨਹੀਂ ਕਿ ਕਿੱਥੋਂ ਆਈ ਹੈ। ਉਹ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਸੀ ਅਤੇ ਦਿਨ-ਰਾਤ ਬੱਸ ਸਟੈਂਡ ਕੰਪਲੈਕਸ ’ਚ ਹੀ ਪਈ ਰਹਿੰਦੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8