ਲੁਧਿਆਣਾ ''ਚ ਜਨਾਨੀ ਦਾ ਬੇਰਹਿਮੀ ਨਾਲ ਕਤਲ, ਹੰਬੜਾ ਰੋਡ ''ਤੇ ਪਈ ਮਿਲੀ ਲਾਸ਼

Saturday, Sep 25, 2021 - 10:37 AM (IST)

ਲੁਧਿਆਣਾ ''ਚ ਜਨਾਨੀ ਦਾ ਬੇਰਹਿਮੀ ਨਾਲ ਕਤਲ, ਹੰਬੜਾ ਰੋਡ ''ਤੇ ਪਈ ਮਿਲੀ ਲਾਸ਼

ਲੁਧਿਆਣਾ (ਰਾਜ) : ਇੱਥੇ ਹੰਬੜਾ ਰੋਡ 'ਤੇ ਪ੍ਰਤਾਪ ਪੁਰਾ ਸਬਜ਼ੀ ਮੰਡੀ ਨੇੜੇ ਇਕ ਜਨਾਨੀ ਦੀ ਲਾਸ਼ ਮਿਲਣ ਕਾਰਨ ਦਹਿਸ਼ਤ ਫੈਲ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਜਨਾਨੀ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਪਾਏ ਗਏ ਹਨ। ਫਿਲਹਾਲ ਮ੍ਰਿਤਕ ਜਨਾਨੀ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਏ. ਸੀ. ਪੀ. ਤਲਵਿੰਦਰ ਸਿੰਘ ਅਤੇ ਥਾਣਾ ਪੀ. ਏ. ਯੂ. ਦੀ ਪੁਲਸ ਪਹੁੰਚ ਗਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News