ਬੜੇ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਕੀ ਪਤਾ ਸੀ ਜਲਦੀ ਇਹ ਦਿਨ ਵੀ ਆ ਜਾਵੇਗਾ

Wednesday, Mar 01, 2023 - 12:02 PM (IST)

ਬੜੇ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਕੀ ਪਤਾ ਸੀ ਜਲਦੀ ਇਹ ਦਿਨ ਵੀ ਆ ਜਾਵੇਗਾ

ਲੁਧਿਆਣਾ (ਰਾਜ) : ਅੱਜ ਦੇ ਸਮਾਜ 'ਚ ਵੀ ਦਾਜ ਪ੍ਰਥਾ ਖ਼ਤਮ ਨਹੀਂ ਹੋਈ ਹੈ ਅਤੇ ਰੋਜ਼ਾਨਾ ਦਾਜ ਦੀ ਖ਼ਾਤਰ ਜਾਂ ਤਾਂ ਕੁੜੀਆਂ ਨੂੰ ਮਾਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਾਂ ਫਿਰ ਉਹ ਦੁਖ਼ੀ ਹੋ ਕੇ ਖ਼ੁਦਕੁਸ਼ੀ ਕਰ ਰਹੀਆਂ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਇੱਥੇ 23 ਸਾਲਾਂ ਦੀ ਪੂਨਮ ਦਾਜ ਦੀ ਬਲੀ ਚੜ੍ਹ ਗਈ। ਇਸ ਮਾਮਲੇ 'ਚ ਥਾਣਾ ਪੀ. ਏ. ਯੂ. ਦੀ ਪੁਲਸ ਨੇ ਮ੍ਰਿਤਕਾ ਦੇ ਪਤੀ ਸੰਦੀਪ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਮਰ ਗਈ ਲੋਕਾਂ 'ਚ ਇਨਸਾਨੀਅਤ, ਨਹੀਂ ਯਕੀਨ ਤਾਂ ਲੂ-ਕੰਡੇ ਖੜ੍ਹੇ ਕਰ ਦੇਵੇਗੀ ਇਹ ਖ਼ਬਰ (ਵੀਡੀਓ)

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂ. ਪੀ. ਦੇ ਜ਼ਿਲ੍ਹਾ ਹਾਰਦੋਈ ਦੇ ਰਹਿਣ ਵਾਲੀ ਸ਼੍ਰੀ ਪਾਲ ਨੇ ਦੱਸਿਆ ਕਿ ਉਸ ਨੇ ਜਨਵਰੀ, 2022 'ਚ ਧੀ ਦਾ ਵਿਆਹ ਇਆਲੀ ਖ਼ੁਰਦ ਦੇ ਰਹਿਣ ਵਾਲੇ ਸੰਦੀਪ ਨਾਲ ਕੀਤਾ ਸੀ। ਵਿਆਹ 'ਤੇ ਉਸ ਨੇ ਆਪਣੀ ਹੈਸੀਅਤ ਦੇ ਮੁਤਾਬਕ ਦਾਜ ਦਿੱਤਾ ਸੀ ਪਰ ਸੰਦੀਪ ਉਸ ਦੀ ਧੀ ਨੂੰ ਵਾਰ-ਵਾਰ ਦਾਜ ਲਈ ਪਰੇਸ਼ਾਨ ਕਰ ਰਿਹਾ ਸੀ। ਕੁੱਝ ਦਿਨ ਪਹਿਲਾਂ ਸੰਦੀਪ ਨੇ ਉਸ ਦੀ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜੋ ਕਿ ਉਸ ਦੀ ਧੀ ਨੇ ਦੱਸਿਆ ਸੀ।

ਇਹ ਵੀ ਪੜ੍ਹੋ : ਮਾਂ-ਧੀ ਨੇ ਔਰਤਾਂ 'ਤੇ ਚੜ੍ਹਾ ਦਿੱਤੀ ਕਾਰ, ਇਕ ਔਰਤ ਨੂੰ 100 ਮੀਟਰ ਤੱਕ ਘੜੀਸਿਆ (ਤਸਵੀਰਾਂ)

ਇਸ ਤੋਂ ਬਾਅਦ ਸੰਦੀਪ ਦਾ ਫ਼ੋਨ ਆਇਆ ਕਿ ਉਸ ਦੀ ਧੀ ਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਖ਼ਬਰ ਨੂੰ ਸੁਣਦੇ ਹੀ ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿਤਾ ਨੇ ਕਿਹਾ ਕਿ ਉਸ ਨੇ ਬੜੇ ਚਾਵਾਂ ਨਾਲ ਆਪਣੀ ਧੀ ਦੀ ਡੋਲੀ ਤੋਰੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਇਹ ਦਿਨ ਵੀ ਦੇਖਣਾ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News