ਸਹੁਰਿਆਂ ਦੀ ਕੁੱਟਮਾਰ ਤੋਂ ਤੰਗ ਜਨਾਨੀ ਨੇ ਭਾਖੜਾ ਨਹਿਰ ''ਚ ਮਾਰੀ ਛਾਲ

Saturday, Jan 09, 2021 - 03:26 PM (IST)

ਸਹੁਰਿਆਂ ਦੀ ਕੁੱਟਮਾਰ ਤੋਂ ਤੰਗ ਜਨਾਨੀ ਨੇ ਭਾਖੜਾ ਨਹਿਰ ''ਚ ਮਾਰੀ ਛਾਲ

ਘੱਗਾ/ਪਾਤੜਾਂ (ਸਨੇਹੀ) : ਇੱਥੋਂ ਦੇ ਨੇੜਲੇ ਪਿੰਡ ਸਾਦੀਪੁਰ ਮੋਮੀਆਂ ਵਿਖੇ ਸਹੁਰਿਆਂ ਦੀ ਸਤਾਈ ਇੱਕ ਜਨਾਨੀ ਵੱਲੋਂ ਭਾਖੜਾ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੀੜਤ ਜਸਵੀਰ ਸਿੰਘ ਪੁੱਤਰ ਜੀਤਾ ਸਿੰਘ ਵਾਸੀ ਪਿੰਡ ਜਿਊਣਪੁਰਾ, ਥਾਣਾ ਪਾਤੜਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਭੈਣ ਅਨੀਤਾ ਰਾਣੀ ਦਾ ਵਿਆਹ 2007 'ਚ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਸਾਦੀਪੁਰ ਮੋਮੀਆਂ, ਪਾਤੜਾਂ ਨਾਲ ਹੋਇਆ ਸੀ।

ਵਿਆਹ ਦੇ ਕੁੱਝ ਸਮੇਂ ਬਾਅਦ ਹੀ ਉਸ ਦਾ ਪਤੀ ਅਕਸਰ ਉਸ ਦੀ ਮਾਸੂਮ ਭੈਣ ਨਾਲ ਕੁੱਟਮਾਰ ਕਰਨ ਲੱਗਾ, ਜਿਸ 'ਚ ਉਸ ਦਾ ਸਹੁਰਾ ਵੀ ਉਸ ਦਾ ਸਾਥ ਦਿੰਦਾ ਸੀ। ਇਸ ਤੋਂ ਦੁਖ਼ੀ ਹੋ ਕੇ ਉਸ ਦੀ ਭੈਣ ਅਨੀਤਾ (39) ਨੇ ਪਿੰਡ ਜੈਖਰ ਨਜ਼ਦੀਕ ਭਾਖੜਾ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਨੇ ਦੱਸਿਆ ਕਿ ਉਸ ਦੀ ਭੈਣ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ ਹੈ। ਫਿਲਹਾਲ ਘੱਗਾ ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਕਥਿਤ ਦੋਸ਼ੀਆਂ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਅਤੇ ਦਲੀਪ ਸਿੰਘ ਪੁੱਤਰ ਮੋਹਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Babita

Content Editor

Related News