ਸਹੁਰਾ ਪਰਿਵਾਰ ਨੇ ਜ਼ੁਲਮ ਦੀਆਂ ਟੱਪੀਆਂ ਦਹਿਲੀਜ਼ਾਂ, ਨੂੰਹ ਨਾਲ ਕੀਤਾ ਅਜਿਹਾ ਸਲੂਕ

07/18/2017 6:51:19 PM

ਸ਼ਾਮਚੁਰਾਸੀ(ਚੁੰਬਰ)— ਨਜ਼ਦੀਕੀ ਪਿੰਡ ਰੰਧਾਵਾ ਬਰੋਟਾ ਵਿਖੇ ਸਹੁਰਾ ਪਰਿਵਾਰ ਵਲੋਂ ਨੂੰਹ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜੇਰੇ ਇਲਾਜ਼ ਸ਼ਾਮਚੁਰਾਸੀ ਹਸਪਤਾਲ ਵਿਚ ਪੀੜਤ ਸੁਖਵਿੰਦਰ ਕੌਰ ਅਤੇ ਉਸ ਦੇ ਦੁਖੀ ਮਾਤਾ-ਪਿਤਾ ਬਲਦੇਵ ਰਾਜ ਅਤੇ ਸ਼ੀਲਾ ਦੇਵੀ ਵਾਸੀ ਕਿੰਗਰਾ ਚੋਅ ਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 3 ਸਾਲ ਪਹਿਲਾਂ ਪਲਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਰੰਧਾਵਾ ਬਰੋਟਾ ਨਾਲ ਵਿਆਹੀ ਸੀ, ਜਿਸ ਨੂੰ ਸਹੁਰਾ ਪਰਿਵਾਰ ਨੇ 4-5 ਵਾਰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਗੰਭੀਰ ਰੂਪ ਵਿਚ ਜ਼ਖਮੀਂ ਕੀਤਾ। 
ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜੋ ਹਾਲ ਵਿਚ ਵਿਦੇਸ਼ੋਂ ਪਰਤਿਆ ਹੈ, ਉਸ ਨੇ ਆਪਣੇ ਪਿਤਾ, ਭਰਾ ਅਤੇ ਮਾਂ ਯਾਨੀ ਉਸ ਦੇ ਸਹੁਰਾ, ਦਿਓਰ ਸੱਸ ਨਾਲ ਰਲ ਕੇ ਉਸ ਦੀ ਐਤਵਾਰ ਦੀ ਰਾਤ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਇਸ ਦੇ ਨਾਲ ਹੀ ਜ਼ੁਲਮ ਦੀਆਂ ਦਹਿਲੀਜ਼ਾਂ ਟੱਪਦੇ ਹੋਏ ਹੋਏ ਉਸ ਦੇ ਗਲੇ ਵਿਚ ਚੁੰਨੀ ਪਾ ਕੇ ਉਸ ਦਾ ਗਲਾ ਵੀ ਘੁੱਟਿਆ। ਗੰਭੀਰ ਹਾਲਤ ਵਿਚ ਉਕਤ ਲੜਕੀ ਨੂੰ ਉਸ ਦੇ ਮਾਤਾ-ਪਿਤਾ ਨੇ ਪਿੰਡ ਦੇ ਮੋਹਤਵਰਾਂ ਅਤੇ ਸਰਪੰਚ ਕੁਲਵੰਤ ਸਿੰਘ ਸਾਂਧਰਾ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। 
ਇਸ ਸਬੰਧੀ ਸ਼ਾਮਚੁਰਾਸੀ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜੋ ਡਾਕਟਰੀ ਕਾਰਵਾਈ ਉਪਰੰਤ ਕਾਨੂੰਨੀ ਕਾਰਵਾਈ ਆਰੰਭ ਕਰਨਗੇ। ਇਸ ਘਟਨਾ ਦੀ ਬਾਬਾ ਪ੍ਰਿਥੀ ਸਿੰਘ ਬਾਲੀ ਸ਼ਾਮਚੁਰਾਸੀ, ਬੀਬੀ ਰਾਜ ਵਿਦਿਆ ਸਹਿਜੋਵਾਲ ਅਤੇ ਸਮਾਜ ਸੇਵਕ ਮੋਹਨ ਲਾਲ ਭਾਟੀਆ ਸਮੇਤ ਕਈ ਹੋਰਾਂ ਨੇ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਹੈ ਅਤੇ ਉਕਤ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਜ਼ਿਲਾ ਪੁਲਸ ਮੁਖੀ ਨੂੰ ਗੁਹਾਰ ਲਗਾਈ ਹੈ।  


Related News