ਸ਼ਰਾਬ ਦੀ ਕੈਨੀ ਨਾਲ ਇਕ ਔਰਤ ਕਾਬੂ, ਮਾਮਲਾ ਦਰਜ

Monday, Aug 05, 2024 - 01:05 PM (IST)

ਸ਼ਰਾਬ ਦੀ ਕੈਨੀ ਨਾਲ ਇਕ ਔਰਤ ਕਾਬੂ, ਮਾਮਲਾ ਦਰਜ

ਭਵਾਨੀਗੜ੍ਹ (ਕਾਂਸਲ/ਵਿਕਾਸ)- ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਵੱਲੋਂ ਜ਼ਿਲੇ ਅੰਦਰ ਨਸ਼ੇ ਵੇਚਣ ਦਾ ਗੋਰਖ ਧੰਦਾ ਕਰਦੇ ਸਮਾਜ ਵਿਰੋਧੀ ਅਨਸ਼ਰਾਂ ਨੂੰ ਕਾਬੂ ਕਰਨ ਦੀ ਚਲਾਈ ਮੁਹਿੰਮ ਤਹਿਤ ਸਥਾਨਕ ਪੁਲਸ ਵੱਲੋਂ ਇਕ ਔਰਤ ਨੂੰ 20 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਮਿਲੀ ਖ਼ਬਰ ਮਗਰੋਂ ਧਾਹਾਂ ਮਾਰ ਰੋਇਆ ਪਰਿਵਾਰ, 3 ਬੱਚਿਆਂ ਸਿਰੋਂ ਉੱਠਿਆ ਪਿਓ ਦਾ ਸਾਇਆ

ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡੀਵਜ਼ਨ ਦੇ ਡੀ.ਐੱਸ.ਪੀ. ਗਰਦੀਪ ਸਿੰਘ ਦਿਓਲ ਤੇ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਦੇ ਦਿਸ਼ਾ ਨਿਰਦਸ਼ਾਂ ਹੇਠ ਪੁਲਸ ਚੈਕ ਪੋਸਟ ਜੋਲੀਆਂ ਦੇ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਅਨਾਜ਼ ਮੰਡੀ ਕਲਰ ਕੋਟ ਰੋਡ ਪਿੰਡ ਜੋਲੀਆਂ ਮੌਜੂਦ ਸਨ। ਪੁਲਸ ਪਾਰਟੀ ਨੂੰ ਅਨਾਜ਼ ਮੰਡੀ ਦੀ ਬੇਅਬਾਦ ਜਗ੍ਹਾ ’ਚ ਖਾਲੀ ਪਈ ਇਮਾਰਤ ’ਚ ਇਕ ਔਰਤ ਆਪਣੇ ਅੱਗੇ ਵਜਨਦਾਰ ਪਲਾਸਟਿਕ ਦੀ ਕੇਨੀ ਰੱਖੀ ਬੈਠੀ ਦਿਖਾਈ ਦਿੱਤੀ ਤੇ ਜਦੋਂ ਇਹ ਔਰਤ ਪੁਲਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਕੇਨੀ ਨੂੰ ਉਥੇ ਹੀ ਛੱਡ ਕੇ ਖਿਸਕਣ ਲੱਗੀ ਤਾਂ ਪੁਲਸ ਪਾਰਟੀ ਨੇ ਸ਼ੱਕ ਦੇ ਅਧਾਰ ’ਤੇ ਉਕਤ ਔਰਤ ਨੂੰ ਕਾਬੂ ਕਰਕੇ ਜਦੋਂ ਕੈਨੀ ਦਾ ਮੂੰਹ ਖੋਲ ਕੇ ਇਸ ਨੂੰ ਚੈਕ ਕੀਤਾ ਤਾਂ ਇਸ ’ਚੋਂ ਸ਼ਰਾਬ ਬਰਾਮਦ ਹੋਈ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਪਰਿਵਾਰ ਨਾਲ ਦੇਰ ਰਾਤ ਵਾਪਰਿਆ ਹਾਦਸਾ! ਗੱਡੀ ਦੀਆਂ ਲੱਗੀਆਂ 6 ਪਲਟੀਆਂ

ਪੁਲਸ ਨੇ ਜਦੋਂ ਇਸ ਦੀ ਮਿਨਤੀ ਕੀਤੀ ਤਾਂ ਕੇਨੀ ’ਚੋਂ 20 ਬੋਤਲਾਂ ਠੇਕਾ ਸ਼ਰਾਬ ਦੇਸ਼ੀ ਦੀਆਂ ਬਰਾਮਦ ਹੋਈਆਂ। ਪੁਲਸ ਨੇ ਉਕਤ ਔਰਤ ਜਿਸ ਦੀ ਪਛਾਣ ਨਿਸਾ ਕੌਰ ਪਤਨੀ ਸੱਤਰੂ ਸਿੰਘ ਵਾਸੀ ਪਿੰਡ ਜੋਲੀਆ ਦੇ ਤੌਰ ’ਤੇ ਹੋਈ ਵਿਰੁੱਧ ਅਕਸਾਇਜ਼ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News