ਔਰਤ ਨੇ ਏ. ਐੱਸ. ਆਈ. ''ਤੇ ਲਾਏ ਕੁੱਟਮਾਰ ਦੇ ਦੋਸ਼

Tuesday, Nov 14, 2017 - 01:49 AM (IST)

ਔਰਤ ਨੇ ਏ. ਐੱਸ. ਆਈ. ''ਤੇ ਲਾਏ ਕੁੱਟਮਾਰ ਦੇ ਦੋਸ਼

ਬਟਾਲਾ,  (ਬੇਰੀ)-  ਪਿੰਡ ਕੰਡੀਲਾ ਵਾਸੀ ਇਕ ਔਰਤ ਨੇ ਏ. ਐੱਸ. ਆਈ. 'ਤੇ ਉਸ ਨਾਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਦਾ ਕਥਿਤ ਦੋਸ਼ ਲਾਇਆ ਹੈ। 
ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ ਹਰਵਿੰਦਰ ਕੌਰ ਉਰਫ ਹਰਮਨਦੀਪ ਕੌਰ ਪਤਨੀ ਰਵਿੰਦਰ ਸਿੰਘ ਵਾਸੀ ਕੰਡੀਲਾ ਨੇ ਦੱਸਿਆ ਕਿ ਅੱਜ ਪੁਲਸ ਚੌਕੀ ਊਧਨਵਾਲ ਦੇ ਇੰਚਾਰਜ ਏ. ਐੱਸ. ਆਈ. ਜਗਤਾਰ ਸਿੰਘ ਆਪਣੀ ਟੀਮ ਨਾਲ ਸਾਡੇ ਘਰ ਆਏ ਅਤੇ ਮੇਰੀ, ਮੇਰੀ ਮਾਤਾ ਅਤੇ ਪਤੀ ਰਵਿੰਦਰ ਸਿੰਘ ਦੀ ਪਹਿਲਾ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਮੇਰੇ ਪਤੀ ਰਵਿੰਦਰ ਸਿੰਘ ਨੂੰ ਆਪਣੇ ਨਾਲ ਇਹ ਕਹਿ ਕੇ ਲੈ ਗਏ ਕਿ ਤੁਹਾਡੇ ਵਿਰੁੱਧ ਦਰਖਾਸਤ ਆਈ ਹੈ ਅਤੇ ਚੌਕੀ ਲਿਜਾ ਕੇ ਉਸ 'ਤੇ 7/51 ਦਾ ਪਰਚਾ ਦਰਜ ਕਰ ਦਿੱਤਾ। ਉਪਰੰਤ ਮੈਨੂੰ ਅਤੇ ਮੇਰੀ ਮਾਤਾ ਨੂੰ ਮੁਹੱਲਾ ਵਾਸੀਆਂ ਵੱਲੋਂ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਉਸਦੀ ਪੁਲਸ ਆਲਾ ਅਫਸਰਾਂ ਤੋਂ ਮੰਗ ਹੈ ਕਿ ਉਸਨੂੰ ਬਣਦਾ ਨਿਆਂ ਦਿੱਤਾ ਜਾਵੇ। 


Related News