22 ਤੋਲੇ ਸੋਨੇ ਦੇ ਗਹਿਣੇ ਤੇ 50 ਹਜ਼ਾਰ ਦੀ ਨਕਦੀ ਲੈ ਕੇ ਜਨਾਨੀ ਘਰੋਂ ਫ਼ਰਾਰ

Wednesday, Feb 10, 2021 - 03:38 PM (IST)

22 ਤੋਲੇ ਸੋਨੇ ਦੇ ਗਹਿਣੇ ਤੇ 50 ਹਜ਼ਾਰ ਦੀ ਨਕਦੀ ਲੈ ਕੇ ਜਨਾਨੀ ਘਰੋਂ ਫ਼ਰਾਰ

ਨਾਭਾ (ਜੈਨ) : ਇੱਥੇ ਇੱਕ ਜਨਾਨੀ 22 ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਨਕਦੀ ਲੈ ਕੇ ਘਰੋਂ ਫ਼ਰਾਰ ਹੋ ਗਈ। ਜਾਣਕਾਰੀ ਮੁਤਾਬਕ ਮੁਹੱਲਾ ਪਾਂਡੂਸਰ ਦੇ ਕਾਰੋਬਾਰੀ ਸੌਰਵ ਗੁਪਤਾ ਪੁੱਤਰ ਰਾਮ ਨਾਥ ਗੁਪਤਾ ਨੇ ਦੱਸਿਆ ਕਿ ਉਸ ਦੀ ਪਤਨੀ ਮੋਨਿਕਾ ਗੁਪਤਾ (33) ਬਿਨਾਂ ਕੁੱਝ ਦੱਸੇ ਘਰੋਂ 22 ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਨਕਦੀ ਲੈ ਕੇ ਚਲੀ ਗਈ। ਉਨ੍ਹਾਂ ਨੇ ਭਾਲ ਕੀਤੀ ਪਰ ਕੁੱਝ ਨਹੀਂ ਪਤਾ ਲੱਗਾ।

ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਮੋਨਿਕਾ ਨੂੰ ਗੈਰ ਕਾਨੂੰਨੀ ਹਿਰਾਸਤ 'ਚ ਰੱਖਿਆ ਹੋਇਆ ਹੈ। ਇਸ ਸਬੰਧੀ ਐਸ. ਐਚ. ਓ. ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਸ ਨੇ ਧਾਰਾ-346 ਆਈ. ਪੀ. ਸੀ. ਅਧੀਨ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਨਾਨੀ ਆਪਣਾ ਮੋਬਾਈਲ ਘਰ ਹੀ ਛੱਡ ਗਈ ਹੈ ਅਤੇ ਪੁਲਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। 
 


author

Babita

Content Editor

Related News