ਨਸ਼ੇ ਨੇ ਉਜਾੜ ਦਿੱਤੇ ਦੋ ਪਰਿਵਾਰ, ਰੱਖੜੀ ਦੇ ਤਿਉਹਾਰ ਮੌਕੇ ਦੋ ਨੌਜਵਾਨਾਂ ਦੀ ਓਵਰਡੋਜ਼ ਕਾਰਨ ਮੌਤ

Saturday, Aug 17, 2024 - 06:55 PM (IST)

ਗੋਰਾਇਆ (ਮੁਨੀਸ਼)-ਗੋਰਾਇਆ ਦੇ ਵਾਰਡ ਨੰ. 13 ਦੇ ਇਕ ਪਲਾਟ ’ਚ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਇਕ ਖਾਲੀ ਪਲਾਟ ’ਚ ਮਿਲੀ ਹੈ। ਇਸ ਸਬੰਧੀ ‘ਆਪ’ਆਗੂ ਸੰਜੀਵ ਹੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪਲਾਟ ’ਚ ਕਿਸੇ ਨੌਜਵਾਨ ਦੀ ਲਾਸ਼ ਪਈ ਹੈ, ਜਿਨ੍ਹਾਂ ਨੇ ਇਸ ਦੀ ਸੂਚਨਾ ਗੋਰਾਇਆ ਪੁਲਸ ਨੂੰ ਦਿੱਤੀ। ਉਪਰੰਤ ਐੱਸ. ਐੱਚ. ਓ. ਗੋਰਾਇਆ ਰਾਕੇਸ਼ ਕੁਮਾਰ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ, ਜਿਨ੍ਹਾਂ ਮ੍ਰਿਤਕ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ’ਚੋਂ ਮਿਲੇ ਪਰਸ ’ਚੋਂ ਉਸ ਦਾ ਆਧਾਰ ਕਾਰਡ ਮਿਲਿਆ, ਜਿਸ ਦੀ ਪਛਾਣ ਰਵੀ ਸੁਆਨ (33) ਪੁੱਤਰ ਲੇਖਰਾਜ ਵਾਸੀ ਮੁਹੱਲਾ ਸ੍ਰੀ ਗੁਰੂ ਰਵਿਦਾਸ ਨਗਰ ਗੋਰਾਇਆ ਵਜੋਂ ਹੋਈ ਹੈ। ਇਸ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੇ ਮ੍ਰਿਤਕ ਰਵੀ ਦੇ ਪਿਤਾ ਲੇਖਰਾਜ ਨੇ ਦੱਸਿਆ ਕਿ ਰਵੀ ਮਾੜੀ ਸੰਗਤ ’ਚ ਪੈ ਗਿਆ ਸੀ, ਜੋ ਨਸ਼ਾ ਕਰਦਾ ਸੀ, ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ।

ਇਹ ਵੀ ਪੜ੍ਹੋ- ਸੇਵਾ ਕੇਂਦਰਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ, ਬਦਲਿਆ ਸਮਾਂ

PunjabKesari

ਉਸ ਦੀ ਪਤਨੀ ਤੇ ਇਕ ਬੱਚਾ ਹੈ, ਜੋ ਆਪਣੇ ਪੇਕੇ ਪਰਿਵਾਰ ’ਚ ਰਹਿੰਦੀ ਹੈ। ਇਹ ਚੰਡੀਗੜ੍ਹ ’ਚ ਰਹਿੰਦਾ ਸੀ, ਜੋ ਕੱਲ ਹੀ ਆਇਆ ਸੀ ਪਰ ਘਰ ਨਹੀਂ ਆਇਆ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ’ਚ ਭੇਜ ਦਿੱਤਾ ਹੈ। ਐੱਸ. ਐੱਚ. ਓ. ਰਾਕੇਸ਼ ਕੁਮਾਰ ਨੇ ਕਿਹਾ ਕਿ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਫਿਲੌਰ ਨੇੜੇ ਜ਼ਖੀਰੇ ’ਚ ਗੋਰਾਇਆ ਦੇ ਗੁੜਾ ਪਿੰਡ ਦੇ 37 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਸੂਚਨਾ ਕਿਸੇ ਰਾਹਗੀਰ ਨੇ ਫਿਲੌਰ ਪੁਲਸ ਨੂੰ ਦਿੱਤੀ। ਮੌਕੇ ’ਤੇ ਥਾਣਾ ਫਿਲੌਰ ਦੇ ਥਾਣੇਦਾਰ ਜੈ ਗੋਪਾਲ ਆਪਣੇ ਸਾਥੀਆਂ ਨਾਲ ਪੁੱਜੇ ਅਤੇ ਵੇਖਿਆ ਕਿ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਕੋਲ ਸਰਿੰਜਾਂ ਮਿਲੀਆਂ। ਮ੍ਰਿਤਕ ਦੀ ਪਛਾਣ ਲੱਕੀ ਪੁੱਤਰ ਧਰਬੰਤ ਵਾਸੀ ਪਿੰਡ ਗੁੜ੍ਹਾ (ਗੋਰਾਇਆ) ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਅਤੇ ਉਸ ਦੇ ਇਕ ਪਿੰਡ ਵਾਸੀ ਨੇ ਦੱਸਿਆ ਲੱਕੀ ਪਿੰਡ ਤੋਂ ਫਿਲੌਰ ਆਇਆ ਸੀ। ਪਿਛਲੇ 10 ਸਾਲ ਤੋਂ ਉਹ ਨਸ਼ੇ ਦਾ ਆਦੀ ਸੀ, ਜਿਸ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਸੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਨਵੰਬਰ 'ਚ ਰੱਖਿਆ ਸੀ ਵਿਆਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News