ਬਿਨਾਂ ਲਾਇਸੈਂਸ ਅੰਗਰੇਜ਼ੀ ਦਵਾਈਆਂ ਰੱਖਣ ਦਾ ਮਾਮਲਾ ਅਦਾਲਤ ਪਹੁੰਚਿਆ

Thursday, Feb 15, 2018 - 12:23 PM (IST)

ਬਿਨਾਂ ਲਾਇਸੈਂਸ ਅੰਗਰੇਜ਼ੀ ਦਵਾਈਆਂ ਰੱਖਣ ਦਾ ਮਾਮਲਾ ਅਦਾਲਤ ਪਹੁੰਚਿਆ

ਹੁਸ਼ਿਆਰਪੁਰ (ਅਮਰਿੰਦਰ)— ਬਿਨਾਂ ਲਾਇਸੈਂਸ ਐਲੋਪੈਥੀ ਦਵਾਈਆਂ ਵੇਚਣ ਵਾਲੇ ਪਿੰਡ ਬੱਸੀ ਗੁਲਾਮ ਹੁਸੈਨ ਦੇ ਕਥਿਤ ਡਾਕਟਰ ਲਾਲ ਸਿੰਘ ਦੀ ਦੁਕਾਨ 'ਤੇ ਛਾਪਾ ਮਾਰਨ ਉਪਰੰਤ ਸਿਹਤ ਵਿਭਾਗ ਵੱਲੋਂ ਜ਼ਬਤ ਕੀਤੀਆਂ ਦਵਾਈਆਂ ਸਬੰਧੀ ਕੇਸ ਬਣਾ ਕੇ ਬੁੱਧਵਾਰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ 12 ਫਰਵਰੀ ਨੂੰ ਪਿੰਡ ਬੱਸੀ ਗੁਲਾਮ ਹੁਸੈਨ 'ਚ ਇਕ ਡਾਕਟਰ ਦੇ ਕਲੀਨਿਕ 'ਚ ਛਾਪਾ ਮਾਰਿਆ ਗਿਆ ਸੀ। ਇਸ ਦੌਰਾਨ ਉਸ ਤੋਂ ਕਰੀਬ 45 ਪ੍ਰਕਾਰ ਦੀਆਂ ਦਵਾਈਆਂ ਬਰਾਮਦ ਹੋਈਆਂ ਸੀ, ਜਿਨ੍ਹਾਂ ਦੇ ਬਾਰੇ ਨਾ ਲਾਇਸੈਂਸ ਸੀ ਅਤੇ ਨਾ ਕੋਈ ਦਸਤਾਵੇਜ਼ ਪੇਸ਼ ਕਰ ਸਕਿਆ ਸੀ। ਜਿਸ 'ਤੇ ਕਾਰਵਾਈ ਕਰਦੇ ਇਸ ਸਬੰਧੀ ਕੇਸ ਤਿਆਰ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਮਾਨਯੋਗ ਅਦਾਲਤ ਦੇ ਆਦੇਸ਼ਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਿਨਾਂ ਲਾਇਸੈਂਸ ਕਿਸੇ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਵੇਚਣ ਦੀ ਇਜਾਜ਼ਤ ਨਹੀਂ ਹੈ ਅਤੇ ਅਜਿਹੇ ਲੋਕਾਂ ਦੇ ਖਿਲਾਫ ਸਮੇਂ-ਸਮੇਂ 'ਤੇ ਜਾਂਚ ਕਰਕੇ ਕਾਰਵਾਈ ਕੀਤੀ ਜਾਂਦੀ ਹੈ।


Related News