ਕਪੂਰਥਲਾ ਜ਼ਿਲ੍ਹੇ ''ਚ 10 ਨਵੇਂ ਕੇਸ ਆਉਣ ਨਾਲ ਅੰਕਡ਼ਾ ਪੁੱਜਾ 200 ਤੋਂ ਪਾਰ
Tuesday, Jul 28, 2020 - 01:09 AM (IST)
ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)- ਕੋਰੋਨਾ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਰੋਜ਼ਾਨਾ ਵੱਧ ਰਹੀ ਗਿਣਤੀ ਸੈਂਕਡ਼ਿਆਂ ’ਚ ਤਬਦੀਲ ਹੋ ਰਹੀ ਹੈ। ਜ਼ਿਲਾ ਕਪੂਰਥਲਾ ਵੀ ਹੁਣ ਕੋਰੋਨਾ ਕੇਸਾਂ ਦੀ ਸੈਂਕਡ਼ਿਆਂ ਦੀ ਗਿਣਤੀ ਵਾਲੇ ਜ਼ਿਲੇ ’ਚ ਸ਼ੁਮਾਰ ਹੋ ਗਿਆ ਹੈ, ਜਿਥੇ ਕੋਰੋਨਾ ਕੇਸਾਂ ਨੇ 200 ਦਾ ਅੰਕਡ਼ਾ ਪਾਰ ਕਰ ਲਿਆ ਹੈ। ਜੋ ਜ਼ਿਲਾ ਵਾਸੀਆਂ ਨੂੰ ਇਕ ਵੱਡੇ ਖਤਰੇ ਦਾ ਸੰਕੇਤ ਦਿੰਦਾ ਹੈ ਤੇ ਨਾਲ ਹੀ ਹੁਣ ਵੀ ਸੰਭਲਣ ਦੀ ਚਿਤਾਵਨੀ ਵੀ।
ਜ਼ਿਲੇ ’ਚ ਸੋਮਵਾਰ ਨੂੰ 10 ਕੋਰੋਨਾ ਪਾਜ਼ੇਟਿਵ ਕੇਸ ਪਾਏ ਗਏ ਹਨ। ਜਿਸ ’ਚ ਕਪੂਰਥਲਾ ਸਬ ਡਵੀਜ਼ਨ ਦੇ 4, ਭੁਲੱਥ ਸਬ ਡਵੀਜ਼ਨ ਦੇ 2, ਫਗਵਾਡ਼ਾ ਸਬ ਡਵੀਜ਼ਨ ਦੇ 4 ਕੇਸ ਹਨ। ਕਪੂਰਥਲਾ ਸਬ ਡਵੀਜ਼ਨ ਦੇ ਆਏ 4 ਕੇਸਾਂ ’ਚ 2 ਮਾਮਲੇ ਨਵਾਂ ਪਿੰਡ ਦੇ ਵਸਨੀਕ 55 ਸਾਲਾ ਤੇ 47 ਸਾਲਾ ਪੁਰਸ਼ ਦੇ ਹਨ, ਇਕ 24 ਸਾਲਾ ਪੁਰਸ਼ ਅਮਨ ਨਗਰ ਦਾ ਰਹਿਣ ਵਾਲਾ ਹੈ ਤੇ ਇਕ 51 ਸਾਲਾ ਪੁਰਸ਼ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਹੈ।
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਕਿ ਜ਼ਿਲੇ ’ਚ ਸੋਮਵਾਰ ਨੂੰ 272 ਕੇਸਾਂ ਦੀ ਰਿਪੋਰਟ ਆਈ ਹੈ। ਜਿਸ ’ਚੋਂ 262 ਨੈਗੇਟਿਵ ਆਏ ਹਨ ਤੇ 10 ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲੇ ’ਚ 210 ਕੋਰੋਨਾ ਕੇਸ ਹੋ ਗਏ ਹਨ, ਜਿਸ ’ਚੋਂ 59 ਐਕਟਿਵ ਕੇਸ ਹਨ, 142 ਡਿਸਚਾਰਜ ਹੋ ਚੁੱਕੇ ਹਨ ਤੇ 9 ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ ਐਵੀਨਿਊ, ਅਮਨ ਨਗਰ ਤੇ ਦਿਆਲਪੁਰ ਨੂੰ ਮਾਈਕੋ੍ਰ ਕੰਨਟੇਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ 339 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ’ਚ ਕਪੂਰਥਲਾ ਦੇ 83, ਫੱਤੂਢੀਂਗਾ ਦੇ 6, ਕਾਲਾ ਸੰਘਿਆਂ ਦੇ 50, ਟਿੱਬਾ ਦੇ 19, ਸੁਲਤਾਨਪੁਰ ਲੋਧੀ ਦੇ 21, ਪਾਂਛਟਾਂ ਦੇ 18, ਫਗਵਾਡ਼ਾ ਦੇ 56, ਬੇਗੋਵਾਲ ਦੇ 20 ਤੇ ਭੁਲੱਥ ਦੇ 53 ਲੋਕਾਂ ਦੇ ਸੈਂਪਲ ਲਏ ਗਏ।