ਦਸਮੇਸ਼ ਨਗਰ ''ਚ ਵਾਲ ਕੱਟਣ ਵਾਲਾ ਕੀੜਾ ਕੀਤਾ ਕਾਬੂ
Thursday, Aug 24, 2017 - 01:28 AM (IST)
ਟਾਂਡਾ, (ਜਸਵਿੰਦਰ)- ਵਾਲ ਕੱੱਟਣ ਦੀ ਘਟਨਾ ਨੂੰ ਲੈ ਕੇ ਅੱਜ ਦਸਮੇਸ਼ ਨਗਰ ਟਾਂਡਾ ਵਿਖੇ ਉਸ ਸਮੇਂ ਰੌਲਾ ਪੈ ਗਿਆ ਜਦੋਂ ਇਕ ਘਰ ਅੰਦਰ ਵਾਲ ਕੱਟਣ ਵਾਲਾ ਸ਼ੱਕੀ ਕੀੜਾ ਦਾਖਲ ਹੋ ਗਿਆ। ਕੀੜੇ ਨੂੰ ਕਾਬੂ ਕਰਦੇ ਹੋਏ ਹਰਬੰਸ ਲਾਲ ਪੁੱਤਰ ਭਾਗ ਸਿੰਘ ਵਾਸੀ ਦਸਮੇਸ਼ ਨਗਰ ਨੇ ਦੱਸਿਆ ਕਿ ਮੇਰੀ ਬੇਟੀ ਆਪਣੇ ਕਮਰੇ 'ਚ ਫੋਨ ਕਰ ਰਹੀ ਸੀ ਤਾਂ ਅਚਾਨਕ ਉਸ ਨੂੰ ਕੋਈ ਆਵਾਜ਼ ਸੁਣਾਈ ਦਿੱਤੀ ਜਦੋਂ ਉਸ ਨੇ ਦੇਖਿਆ ਤਾਂ ਉਸ ਦੀ ਨਜ਼ਰ ਇਕ ਕੀੜੇ ਉਪਰ ਪਈ, ਜਿਸ ਨੂੰ ਦੇਖਦਿਆਂ ਲੜਕੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਪਰਿਵਾਰਕ ਮੈਂਬਰਾਂ ਨੇ ਜਾ ਕੇ ਦੇਖਿਆ ਤਾਂ ਉਕਤ ਕੀੜਾ ਉਥੇ ਘੁੰਮ ਰਿਹਾ ਸੀ, ਜਿਸ ਨੂੰ ਕਾਬੂ ਕਰ ਕੇ ਡੱਬੇ 'ਚ ਪਾ ਦਿੱਤਾ ਤੇ ਮੁਹੱਲੇ ਦੇ ਲੋਕ ਕੀੜਾ ਦੇਖਣ ਲਈ ਇਕੱਠੇ ਹੋ ਗਏ।
ਉਨ੍ਹਾਂ ਦੱਸਿਆ ਕਿ ਡੱਬੇ ਅੰਦਰ ਕੈਦ ਕੀੜੇ ਲਈ ਕੁਝ ਵਾਲ ਸੁੱਟੇ ਤਾਂ ਉਕਤ ਕੀੜੇ ਵੱਲੋਂ ਵਾਲਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਗਿਆ, ਜਿਸ ਕਾਰਨ
ਲੋਕ ਹੈਰਾਨ ਹੋ ਗਏ। ਲੋਕਾਂ ਅੰਦਰ
ਉਪਰੋਕਤ ਕੀੜੇ ਨੂੰ ਲੈ ਕੇ ਕਾਫ਼ੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
