ਪੰਜਾਬ, ਹਰਿਆਣਾ ਤੇ ਦਿੱਲੀ ਧੁੰਦ ਦੀ ਬੁੱਕਲ ''ਚ

Wednesday, Jan 03, 2018 - 07:29 AM (IST)

ਪੰਜਾਬ, ਹਰਿਆਣਾ ਤੇ ਦਿੱਲੀ ਧੁੰਦ ਦੀ ਬੁੱਕਲ ''ਚ

ਚੰਡੀਗੜ੍ਹ (ਭਾਸ਼ਾ) -  ਪੰਜਾਬ, ਹਰਿਆਣਾ ਤੇ ਦਿੱਲੀ ਦੇ ਕਈ ਇਲਾਕੇ ਮੰਗਲਵਾਰ ਸੰਘਣੀ ਧੁੰਦ ਵਿਚ ਲੁਕੇ ਰਹੇ ਜਿਸ ਕਾਰਨ ਸੜਕੀ, ਰੇਲ ਤੇ ਹਵਾਈ ਆਵਾਜਾਈ 'ਤੇ ਮਾੜਾ ਅਸਰ ਪਿਆ। ਇਸ ਦੇ ਨਾਲ ਹੀ ਸਾਰੇ ਖੇਤਰ ਵਿਚ ਸੀਤ ਲਹਿਰ ਦਾ ਵੀ ਜ਼ੋਰ ਰਿਹਾ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ ਸਭ ਤੋਂ ਠੰਡਾ ਬਠਿੰਡਾ ਰਿਹਾ ਜਿਥੇ ਘੱਟੋ-ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ ਦਰਜ   ਕੀਤਾ ਗਿਆ। ਹਰਿਆਣਾ ਤੇ ਪੰਜਾਬ ਵਿਚ ਕਈ ਥਾਈਂ ਧੁੰਦ ਇੰਨੀ ਸੰਘਣੀ ਸੀ ਕਿ ਦ੍ਰਿਸ਼ਟਤਾ ਜ਼ੀਰੋ ਸੀ। ਬੁੱਧਵਾਰ ਸ਼ਾਮ ਤਕ ਖੇਤਰ ਵਿਚ ਮੌਸਮ ਦੇ ਖੁਸ਼ਕ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ।


Related News