ਸਰਦ ਹਵਾਵਾਂ ਕਾਰਨ ਹਟੀ ਧੁੰਦ, ਲੋਕਾਂ ਨੇ ਖਿੜ੍ਹੀ ਧੁੱਪ ਦਾ ਆਨੰਦ ਮਾਣਿਆ

01/08/2018 2:51:21 PM

ਚੰਡੀਗੜ੍ਹ : ਉੱਤਰੀ ਭਾਰਤ 'ਚ ਕੋਹਰੇ ਅਤੇ ਧੁੰਦ ਕਾਰਨ ਪੂਰਾ ਜਨਜੀਵਨ ਹੀ ਪ੍ਰਭਾਵਿਤ ਹੋ ਰਿਹਾ ਹੈ। ਧੁੰਦ ਹੋÎਣ ਕਾਰਨ ਫਲਾਈਟਾਂ ਅਤੇ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਚੱਲ ਰਹੀਆਂ ਹਨ। ਸ਼ੁੱਕਰਵਾਰ ਦੀ ਰਾਤ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਹੀ। ਸੰਘਣੀ ਧੁੰਦ ਦੌਰਾਨ ਤਾਪਮਾਨ 3 ਡਿਗਰੀ ਤੱਕ ਪੁੱਜ ਗਿਆ ਪਰ ਮੌਸਮ ਨੇ ਕਰਵਟ ਲਈ ਅਤੇ ਧੁੱਪ ਨਿਕਲ ਆਈ। ਐਤਵਾਰ ਦੇ ਦਿਨ ਧੁੱਪ ਨਿਕਲਦੇ ਹੀ ਲੋਕ ਛੁੱਟੀ ਵਾਲੇ ਦਿਨ ਇਸ ਦਾ ਮਜ਼ਾ ਲੈਂਦੇ ਹੋਏ ਨਜ਼ਰ ਆਏ। ਮੌਸਮ ਵਿਭਾਗ ਮੁਤਾਬਕ ਫਿਲਹਾਲ ਸ਼ਹਿਰਵਾਸੀਆਂ ਨੂੰ ਠੰਡ ਰੋਂ ਰਾਹਤ ਨਹੀਂ ਮਿਲਣ ਵਾਲੀ ਹੈ। ਚੰਡੀਗੜ੍ਹ ਕੇਂਦਰ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹਵਾਵਾਂ ਨਹੀਂ ਚੱਲ ਰਹੀਆਂ ਹਨ ਪਰ ਸ਼ਨੀਵਾਰ ਦੁਪਹਿਰ ਤੋਂ ਹਵਾਵਾਂ ਚੱਲਣਗੀਆਂ ਸ਼ੁਰੂ ਹੋ ਗਈਆਂ, ਜਿਸ ਕਾਰਨ ਧੁੰਦ ਹਟ ਕੇ ਧੁੱਪ ਨਿਕਲ ਆਈ।
ਅਜੇ ਹੋਰ ਠੰਡੀਆਂ ਹੋਣਗੀਆਂ ਰਾਤਾਂ
ਮੌਸਮ ਵਿਭਾਗ ਮੁਤਾਬਕ ਅਜੇ ਇਕ ਵਾਰ ਹੋਰ ਤਾਪਮਾਨ 'ਚ ਗਿਰਾਵਣ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਦਿਨ 'ਚ ਧੁੰਦ ਤੋਂ ਰਾਹਤ ਮਿਲੇਗੀ। ਸਵੇਰੇ ਅਤੇ ਸ਼ਾਮ ਦੇ ਸਮੇਂ ਧੁੰਦ ਰਹੇਗੀ। ਮੰਗਲਵਾਰ ਨੂੰ ਵੀ ਅਜਿਹੀ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ।


Related News