ਸਰਦੀਆਂ ਦੇ ਮੀਂਹ ਨੇ ਠਾਰੇ ਅੰਮ੍ਰਿਤਸਰੀਏ, ਆਉਣ ਵਾਲੇ 2 ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ
Thursday, Jan 06, 2022 - 09:46 AM (IST)
ਅੰਮ੍ਰਿਤਸਰ (ਰਮਨ) - ਸਰਦੀਆਂ ਦੇ ਮੌਸਮ ਦੀ ਪਹਿਲੀ ਬਾਰਿਸ਼ ਪੈਣੀ ਸ਼ੁਰੂ ਹੋ ਗਈ ਹੈ। ਸਰਦੀ ਦੀ ਇਸ ਬਾਰਿਸ਼ ਨਾਲ ਜਿੱਥੇ ਲੋਕਾਂ ਨੇ ਪਹਾੜਾਂ ਵਰਗੀ ਠੰਢਕ ਮਹਿਸੂਸ ਕੀਤੀ, ਉੱਥੇ ਹੀ ਪਹਾੜੀ ਰਾਜਾਂ ’ਚ ਵੀ ਬਰਫ਼ਬਾਰੀ ਹੋਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਮੌਸਮ ਹੋਰ ਠੰਡਾ ਹੋ ਗਿਆ। ਬੀਤੇ ਦਿਨ ਤੋਂ ਗੁਰੂ ਨਗਰੀ ’ਚ ਤੇਜ਼ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਆਸਮਾਨ ’ਚ ਛਾਏ ਕਾਲੇ ਬੱਦਲਾਂ ਕਾਰਨ ਦਿਨ ਭਰ ਹਨੇਰਾ ਰਿਹਾ। ਸੰਘਣੇ ਬੱਦਲਾਂ ਅਤੇ ਬਰਸਾਤ ਕਾਰਨ ਸ਼ਾਮ 4 ਵਜੇ ਹਨੇਰਾ ਹੋ ਗਿਆ, ਜਿਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੀਆਂ ਵਿਖੇ ਲਾਈਟਾਂ ਜਗਾਈਆਂ ਗਈਆਂ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ’ਚ ਆਉਣਗੇ 1-1 ਹਜ਼ਾਰ ਰੁਪਏ
ਮੀਂਹ ਕਾਰਨ ਹੋਈ ਇਸ ਠੰਡ ਕਾਰਨ ਦੁਕਾਨਦਾਰ ਦੁਕਾਨਾਂ ਦੇ ਬਾਹਰ ਅੱਗ ਸੇਕਦੇ ਨਜ਼ਰ ਆਏ ਅਤੇ ਲੋਕਾਂ ਨੇ ਘਰਾਂ ਵਿਚ ਹੀਟਰ ਲਗਾਉਣੇ ਸ਼ੁਰੂ ਕਰ ਦਿੱਤੇ। ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ, ਜਿਸ ਕਾਰਨ ਕੰਮ ’ਤੇ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀਆਂ ਕਈ ਸੜਕਾਂ ’ਤੇ ਪਾਣੀ ਭਰ ਗਿਆ ਪਰ ਕੁਝ ਹੀ ਸਮੇਂ ਵਿੱਚ ਪਾਣੀ ਦੀ ਨਿਕਾਸੀ ਹੋ ਗਈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : 1000 ਰੁਪਏ ਦੀ ਖ਼ਾਤਰ ਚਾਕੂ ਮਾਰ-ਮਾਰ ਕੀਤਾ ਵਿਅਕਤੀ ਦਾ ਕਤਲ