ਪੰਜਾਬ ''ਚ ਅੱਜ ਤੋਂ ਖੁੱਲ੍ਹਣਗੇ ''ਠੇਕੇ'', ਅੰਗਰੇਜ਼ੀ ਸ਼ਰਾਬ ਦੀ ਹੋਵੇਗੀ ''ਹੋਮ ਡਿਲਿਵਰੀ''

05/07/2020 8:34:43 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਸਰਕਾਰ ਨੇ ਸੂਬੇ 'ਚ 7 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਵੇਰੇ 9 ਤੋਂ ਦੁਪਿਹਰ 1 ਵਜੇ ਤੱਕ ਠੇਕੇ ਖੋਲ੍ਹੇ ਜਾਣਗੇ। ਸ਼ਰਾਬ ਦੀ ਹੋਮ ਡਿਲੀਵਰੀ ਵੀ ਹੋਵੇਗੀ। ਦੇਸੀ ਸ਼ਰਾਬ ਦੀ ਹੋਮ ਡਿਲੀਵਰੀ ਦੀ ਕੋਈ ਵਿਵਸਥਾ ਨਹੀਂ ਰੱਖੀ ਗਈ।

ਇਹ ਵੀ ਪੜ੍ਹੋ : ਸ਼ਹਿਰ 'ਚ ਘੁੰਮ ਰਹੇ 'ਕੋਰੋਨਾ ਬੰਬ'

PunjabKesari
ਠੇਕਾ ਸੰਚਾਲਕਾਂ ਲਈ ਸ਼ਰਤਾਂ
ਹੋਮ ਡਿਲੀਵਰੀ ਲਈ 2 ਵਿਅਕਤੀ ਤਾਇਨਾਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਲਈ ਸਬੰਧਿਤ ਵਿਅਕਤੀਆਂ ਨੂੰ ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਤੋਂ ਕਰਫਿਊ ਪਾਸ ਲੈਣਾ ਹੋਵੇਗਾ। ਸ਼ਰਾਬ ਦਾ ਪ੍ਰਤੀ ਆਰਡਰ 2 ਲੀਟਰ ਤੋਂ ਜ਼ਿਆਦਾ ਨਹੀਂ ਹੋਵੇਗਾ। ਹੋਮ ਡਿਲੀਵਰੀ ਕਰਨ ਵਾਲੇ ਅਧਿਕਾਰਤ ਵਿਅਕਤੀ ਕੋਲ ਹਰ ਸਮੇਂ ਸ਼ਰਾਬ ਦਾ ਕੈਸ਼ ਮੀਮੋ ਹੋਣਾ ਲਾਜ਼ਮੀ ਹੋਵੇਗਾ। ਇਸ ਕੜੀ 'ਚ ਠੇਕੇ 'ਤੇ ਸ਼ਰਾਬ ਖਰੀਦਣ ਦੌਰਾਨ ਸੋਸ਼ਲ ਡਿਸਟੈਂਸਿੰਗ ਰੱਖਣੀ ਹੋਵੇਗੀ। ਠੇਕੇ ਦੇ ਬਾਹਰ 2 ਗਜ਼ ਦੀ ਦੂਰੀ 'ਤੇ ਗੋਲਾਕਾਰ ਨਿਸ਼ਾਨ ਲਾਉਣਗੇ ਹੋਣਗੇ। ਮਾਸਕ ਪਹਿਨਣ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਲਾਜ਼ਮੀ ਹੋਵੇਗਾ। ਠੇਕੇ 'ਤੇ ਇਕ ਸਮੇਂ 'ਤੇ 5 ਵਿਅਕਤੀਆਂ ਤੋਂ ਜ਼ਿਆਦਾ ਦੀ ਮੌਜੂਦਗੀ 'ਤੇ ਠੇਕਾ ਸੀਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਸ਼ਰਾਬ ਦੇ ਠੇਕੇ ਖੋਲ੍ਹਣ ਸਬੰਧੀ ਕੈਪਟਨ ਸਰਕਾਰ ਦੇ ਫੈਸਲੇ ਖਿਲਾਫ ਸ਼ਰਾਬ ਕਾਰੋਬਾਰੀ
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸ਼ਰਾਬ ਦੀ ਹੋਮ ਡਿਲੀਵਰੀ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਸ਼ਰਾਬ ਦੀ ਹੋਮ ਡਿਲੀਵਰੀ ਸਵੇਰੇ 9 ਵਜੇ ਤੋਂ 1 ਵਜੇ ਤੱਕ 7 ਮਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਐਕਸਾਈਜ਼ ਐਂਡ ਟੈਕਸਸੇਸ਼ਨ ਵਿਭਾਗ ਵਲੋਂ ਇਸ ਸਬੰਧ 'ਚ ਨਿਰਦੇਸ਼ ਜਾਰੀ ਕਰਦੇ ਹੋਏ ਕੋਰੋਨਾ ਵਾਇਰਸ ਦੇ ਖਿਲਾਫ ਵਰਤੀਆਂ ਜਾਣ ਵਾਲੀਆਂ ਹਿਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਇਸ ਦੇ ਨਾਲ-ਨਾਲ ਇਹ ਵੀ ਜਾਰੀ ਹੋਇਆ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਕੇਂਦਰ ਸਰਕਾਰ ਵਲੋਂ ਪਾਬੰਦੀ ਖੇਤਰਾਂ 'ਚ ਇਹ ਫੈਸਲਾ ਨਹੀਂ ਮੰਨਿਆ ਜਾਵੇਗਾ।

ਦੁਕਾਨਾਂ ਲਈ ਜਾਰੀ ਹੋਈਆਂ ਇਹ ਗਾਈਡਲਾਈਨਜ਼

ਸੋਸ਼ਲ ਡਿਸਟੈਂਸਿੰਗ ਦੀ ਪਾਲਨਾ ਕਰਨਾ ਜ਼ਰੂਰੀ ਹੈ।
ਇਕ ਦੁਕਾਨ ਦੇ ਬਾਹਰ 5 ਤੋਂ ਜ਼ਿਆਦਾ ਗਾਹਕ ਨਹੀਂ ਹੋਣਗੇ।
ਦੁਕਾਨ 'ਚ ਸੈਨੀਟੇਸ਼ਨ ਦੀ ਵਿਵਸਥਾ ਜ਼ਰੂਰ ਹੋਵੇ।

ਰਿਟੇਲ ਦੀਆਂ ਦੁਕਾਨਾਂ ਸਿਰਫ ਕਰਫਿਊ ਢਿੱਲ ਤੱਕ ਖੁਲ੍ਹੀਆਂ ਰਹਿਣਗੀਆਂ।
 


Babita

Content Editor

Related News