ਹਨੇਰੀ-ਝੱਖੜ ਨੇ ਫੈਕਟਰੀ ਦਾ ਉਡਾਇਆ ਸ਼ੈੱਡ, ਗੁਆਂਢੀਆਂ ਦੀ ਕੋਠੀ ਦਾ ਵੀ ਹੋਇਆ ਵੱਡਾ ਨੁਕਸਾਨ, ਦੇਖੋ ਵੀਡੀਓ

Wednesday, Jun 28, 2023 - 03:16 AM (IST)

ਹਨੇਰੀ-ਝੱਖੜ ਨੇ ਫੈਕਟਰੀ ਦਾ ਉਡਾਇਆ ਸ਼ੈੱਡ, ਗੁਆਂਢੀਆਂ ਦੀ ਕੋਠੀ ਦਾ ਵੀ ਹੋਇਆ ਵੱਡਾ ਨੁਕਸਾਨ, ਦੇਖੋ ਵੀਡੀਓ

ਤਰਨਤਾਰਨ (ਵਿਜੇ) : ਕਸਬਾ ਖਡੂਰ ਸਾਹਿਬ ਵਿਖੇ ਤੇਜ਼ ਰਫ਼ਤਾਰ ਹਨੇਰੀ-ਝੱਖੜ ਕਾਰਨ ਟਮਾਟਰਾਂ ਵਾਲੀ ਫੈਕਟਰੀ ਦਾ ਸ਼ੈੱਡ ਉਡ ਕੇ ਗੁਆਂਢੀਆਂ ਦੀ ਕੋਠੀ 'ਤੇ ਜਾ ਡਿੱਗਾ, ਜਿਸ ਨਾਲ ਕੋਠੀ ਦਾ ਵੱਡਾ ਨੁਕਸਾਨ ਹੋਇਆ ਹੈ। ਸ਼ੈੱਡ ਦਾ ਮਲਬਾ ਕੋਠੀ ਉੱਪਰ ਅਤੇ ਘਰ ਦੇ ਵਿਹੜੇ 'ਚ ਡਿੱਗਣ ਕਰਕੇ ਕੋਠੀ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ ਹਨ, ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ ਤੇ ਇਕ ਕੰਧ ਵੀ ਢਹਿ-ਢੇਰੀ ਹੋ ਗਈ ਹੈ। ਵਿਹੜੇ 'ਚ ਲੱਗੀਆਂ ਟਾਈਲਾਂ ਦਾ ਵੀ ਨੁਕਸਾਨ ਹੋਇਆ ਹੈ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਦੌਰਾਨ ਪਰਿਵਾਰ ਦੀ ਮਸਾਂ ਜਾਨ ਬਚੀ।

ਇਹ ਵੀ ਪੜ੍ਹੋ : ਘਰ ’ਚ ਵੜ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਪਰਿਵਾਰ ਦੇ 5 ਮੈਂਬਰ ਜ਼ਖ਼ਮੀ

ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਕੋਠੀ ਤਿਆਰ ਕਰਵਾਈ ਸੀ, ਜਿਸ ਦਾ ਵੱਡਾ ਨੁਕਸਾਨ ਹੋ ਗਿਆ ਹੈ, ਜਿਸ ਦੀ ਭਰਪਾਈ ਫੈਕਟਰੀ ਮਾਲਕਾਂ ਨੂੰ ਕਰਨੀ ਚਾਹੀਦੀ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਕੋਲੋਂ ਵੀ ਮਦਦ ਦੀ ਮੰਗ ਕੀਤੀ ਹੈ। ਇਸ ਮੌਕੇ ਜਦੋਂ ਟਮਾਟਰਾਂ ਵਾਲੀ ਫੈਕਟਰੀ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਨਾਲ ਗੁਆਂਢੀ ਪਰਿਵਾਰ ਦਾ ਨੁਕਸਾਨ ਹੋਇਆ ਹੈ, ਫਿਰ ਵੀ ਉਹ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਤਿਆਰ ਹਨ ਤੇ ਉਨ੍ਹਾਂ ਦੇ ਮਕਾਨ ਦੀ ਮੁਰੰਮਤ ਕਰਵਾ ਦੇਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News