ਬੀਬੀਆਂ ਦੀ ‘ਬਗਾਵਤ’ ਅੱਗੇ ‘ਟਿਕ’ ਸਕੇਗੀ ਨਵੀਂ ਪ੍ਰਧਾਨ?

Saturday, Aug 05, 2023 - 02:17 PM (IST)

ਬੀਬੀਆਂ ਦੀ ‘ਬਗਾਵਤ’ ਅੱਗੇ ‘ਟਿਕ’ ਸਕੇਗੀ ਨਵੀਂ ਪ੍ਰਧਾਨ?

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਜਲਦ ਇਸਤਰੀ ਅਕਾਲੀ ਦਲ ਦੀਆਂ ਚਾਰ ਦਰਜਨ ਦੇ ਕਰੀਬ ਨਵੀਂ ਬਣੀ ਪ੍ਰਧਾਨ ਤੋਂ ਖ਼ਫ਼ਾ ਹੋ ਕੇ ਇਸਤਰੀ ਅਕਾਲੀ ਦਲ ਤੋਂ ਅਸਫੀਤਾ ਦੇਣ ਵਾਲੀਆਂ ਬੀਬੀਆਂ ਦੀ ਬਗਾਵਤ ਨੂੰ ਸ਼ਾਂਤ ਕਰਨ ਲਈ ਅਤੇ ਇਸ ਅਸਫੀਤੇ ਦੇਣ ਦੇ ਚੱਲ ਰਹੇ ਸਿਲਸਿਲੇ ਨੂੰ ਰੋਕਣ ਲਈ ਜਲਦ ਨਾਰਾਜ਼ ਬੀਬੀਆਂ ਨਾਲ ਚੰਡੀਗੜ੍ਹ ਵਿਚ ਮੀਟਿੰਗ ਕਰ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਭਾਵੇਂ ਬਦਲਾਅ ਅਤੇ ਤਿਆਗ ਦਿਖਾਉਣ ਲਈ ਅਕਾਲੀ ਦਲ ਦੀ ਲੀਡਰਸ਼ਿਪ ਭਾਵੇਂ ਦੱਬੀ ਜ਼ੁਬਾਨ ਨਾਲ ਆਪਣੇ ਪ੍ਰਧਾਨ ਨੂੰ ਆਖ ਰਹੀ ਹੈ ਪਰ ਹੁਣ ਤੱਕ ਬੀਬੀਆਂ ਵਾਂਗ ਕਿਸੇ ਨੇ ਜੁਰਅੱਤ ਨਹੀਂ ਕੀਤੀ ਕਿ ਉਹ ਮੀਟਿੰਗ ਬੁਲਾ ਕੇ ਅਸਤੀਫੇ ਦੇਣ ਤੱਕ ਦੀ ਨੌਬਤ ’ਤੇ ਆ ਜਾਵੇ। ਹੁਣ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਰਾਜ਼ ਬੀਬੀਆਂ ਦੀ ਨਬਜ਼ ਟਟੋਲਣ ਲਈ ਉਨ੍ਹਾਂ ਨੂੰ ਚੰਡੀਗੜ੍ਹ ਬੁਲਾ ਸਕਦਾ ਹੈ ਅਤੇ ਆਪਣੇ ਫੈਸਲੇ ਤੋਂ ਜਾਣੂ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ : ਮਨੀਪੁਰ ਤੇ ਹਰਿਆਣਾ ’ਚ ਹੋਈ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਕੀਤਾ ਤਿੱਖਾ ਹਮਲਾ 

ਸੂਤਰਾਂ ਨੇ ਇਹ ਵੀ ਦੱਸਿਆ ਕਿ ਇਹ ਫੈਸਲਾ ਉਹ ਹੀ ਹੋਵੇਗਾ ਜੋ ਸੁਖਬੀਰ ਬਾਦਲ ਚਾਹੁੰਣਗੇ ਭਾਵ ਸੁਖਬੀਰ ਬਾਦਲ ਆਪਣੇ ਫੈਸਲੇ ਤੋਂ ਕਦੇ ਕਿਸੇ ਦੇ ਦਬਾਅ ਵਿਚ ਆ ਕੇ ਨਾ ਤਾਂ ਪਹਿਲਾਂ ਕਦੇ ਪਿੱਛੇ ਹਟੇ ਅਤੇ ਹੁਣ ਵੀ ਉਨ੍ਹਾਂ ਦੇ ਪਿੱਛੇ ਹਟਣ ਦੀ ਸੰਭਾਵਨਾ ਨਹੀਂ। ਹੁਣ ਦੇਖਣਾ ਇਹ ਹੋਵੇਗਾ ਕਿ ਬੀਬੀਆਂ ਨੂੰ ਸ਼ਾਂਤੀ ਨਾਲ ਪਾਰਟੀ ’ਚ ਟਿਕੇ ਰਹਿਣ ਲਈ ਕੋਈ ਫਾਰਮੂਲਾ ਵਰਤਦੇ ਹਨ ਜਾਂ ਬੀਬੀਆਂ ਮਾਈ ਭਾਗੋ ਬਣ ਕੇ ਮੈਦਾਨ ’ਚ ਨਿੱਤਰਦੀਆਂ ਹਨ। ਇਹ ਸਾਰੀ ਤਸਵੀਰ ਮੀਟਿੰਗ ’ਚ ਸਾਫ਼ ਹੋ ਜਾਵੇਗੀ।

ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ ’ਚ ਪੰਜਾਬ ਦੇ ਸਾਰੇ ਸ਼ਹਿਰਾਂ ’ਚ ਇਸ ਵਾਰ ਹੋਵੇਗਾ ਦਿਲਚਸਪ ਮੁਕਾਬਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News