ਹੁਣ ਆਸਾਨੀ ਨਾਲ ਨਹੀਂ ਖਰੀਦ ਸਕੋਗੇ ''ਸਿਮ'', ਜਾਰੀ ਹੋਏ ਹੁਕਮ

04/30/2016 1:38:19 PM

ਚੰਡੀਗੜ੍ਹ (ਸੰਦੀਪ) : ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ''ਤੇ ਖਰੀਦੇ ਗਏ ਸਿਮ ਰਾਹੀਂ ਲੋਕਾਂ ਨਾਲ ਧੋਖਾਦੇਹੀ ਕਰਨ ਦੇ ਮਾਮਲਿਆਂ ਵਿਚ ਨੋਟਿਸ ਲੈਂਦਿਆਂ ਡੀ. ਸੀ. ਨੇ ਹੁਕਮ ਜਾਰੀ ਕੀਤੇ ਹਨ ਕਿ ਹੁਣ ਸਿਮ ਵੇਚਣ ਵਾਲਾ ਦੁਕਾਨਦਾਰ ਗ੍ਰਾਹਕ ਤੋਂ ਵਿਸਥਾਰ ਨਾਲ ਜਾਣਕਾਰੀ ਲੈ ਕੇ ਸਿਮ ਦਾ ਫਾਰਮ ਭਰੇਗਾ ਤੇ ਇਸ ਫਾਰਮ ਨੂੰ ਉਹ ਸੰਬੰਧਿਤ ਥਾਣਾ ਪੁਲਸ ਨੂੰ ਵੀ ਜਮ੍ਹਾਂ ਕਰਵਾਏਗਾ, ਜਿਸ ਵਿਚ ਪੁਲਸ ਸਿਮ ਖਰੀਦਣ ਵਾਲਿਆਂ ਵਲੋਂ ਦਿੱਤੀ ਗਈ ਜਾਣਕਾਰੀ ਦੀ ਜਾਂਚ ਕਰ ਸਕੇ। 
ਜੇਕਰ ਕੋਈ ਦੁਕਾਨਦਾਰ ਸਿਮ ਵੇਚਣ ਤੋਂ ਬਾਅਦ ਇਸ ਬਾਰੇ ਗ੍ਰਾਹਕ ਦੀ ਪੂਰੀ ਜਾਣਕਾਰੀ ਨਹੀਂ ਲੈਂਦਾ ਤੇ ਹੋਰ ਜਾਣਕਾਰੀ ਪੁਲਸ ਕੋਲ ਜਮ੍ਹਾ ਨਹੀਂ ਕਰਵਾਉਂਦਾ ਤਾਂ ਡੀ. ਸੀ. ਦੇ ਹੁਕਮ ਦੇ ਤਹਿਤ ਪੁਲਸ ਉਸ ਦੁਕਾਨਦਾਰ ਦੇ ਖਿਲਾਫ਼ ਕਾਰਵਾਈ ਕਰੇਗੀ। 
ਫਾਰਮ ਵਿਚ ਬਣੇ ਹਨ ਜ਼ਰੂਰੀ ਕਾਲਮ  
ਸਿਮ ਵਿਕਰੀ ਦੇ ਸਮੇਂ ਗ੍ਰਾਹਕਾਂ ਦੀ ਜਾਣਕਾਰੀ ਲੈਣ ਲਈ ਪ੍ਰਸ਼ਾਸਨ ਵੱਲੋਂ ਫਾਰਮ ਤਿਆਰ ਕੀਤਾ ਗਿਆ ਹੈ। ਫਾਰਮ ਪੁਲਸ ਆਪਣੇ-ਆਪਣੇ ਖੇਤਰ ਵਿਚ ਸਿਮ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਦੇ ਰਹੀ ਹੈ। ਫਾਰਮ ਵਿਚ ਅਜਿਹੇ ਕਈ ਕਾਲਮ ਹਨ, ਜਿਨ੍ਹਾਂ ਵਿਚ ਦੁਕਾਨਦਾਰ ਗ੍ਰਾਹਕ ਨਾਲ ਜੁੜੀ ਸਾਰੀ ਜ਼ਰੂਰੀ ਜਾਣਕਾਰੀ ਭਰੇਗਾ। ਫਾਰਮ ਦੇ ਨਾਲ ਹੀ ਗ੍ਰਾਹਕ ਵੱਲੋਂ ਦਿੱਤੇ ਜਾਣ ਵਾਲੇ ਐਡਰੈੱਸ ਪਰੂਫ਼ ਤੇ ਹੋਰ ਦਸਤਾਵੇਜ਼ ਵੀ ਲਗਾਏ ਜਾਣਗੇ। ਦੁਕਾਨਦਾਰ ਸਿਮ ਵੇਚਣ ਤੋਂ ਬਾਅਦ ਗ੍ਰਾਹਕ ਦੇ ਬਾਰੇ ''ਚ ਭਰਿਆ ਗਿਆ ਇਹ ਫਾਰਮ ਤੇ ਦਸਤਾਵੇਜ਼ਾਂ ਦੀ ਕਾਪੀ ਸੰਬੰਧਿਤ ਥਾਣਾ ਪੁਲਸ ਕੋਲ ਵੀ ਜਮ੍ਹਾ ਕਰਵਾਏਗਾ। ਇਕ ਕਾਪੀ ਆਪਣੇ ਕੋਲ ਜਮ੍ਹਾ ਕਰਵਾਏ ਜਾਣ ਵਾਲੇ ਫਾਰਮ ਤੇ ਉਨ੍ਹਾਂ ਦੇ ਤਹਿਤ ਦਿੱਤੀ ਗਈ ਜਾਣਕਾਰੀ ਦੀ ਵੈਰੀਫਿਕੇਸ਼ਨ ਆਪਣੇ ਤੌਰ ''ਤੇ ਵੀ ਬੀਟ ਪੁਲਸ ਦੇ ਮਾਧਿਅਮ ਨਾਲ ਕਰ ਸਕੇਗੀ। ਅਜਿਹੇ ਵਿਚ ਇਸ ਫਾਰਮ ਰਾਹੀਂ ਪ੍ਰਸ਼ਾਸਨ ਤੇ ਪੁਲਸ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ''ਤੇ ਵੀ ਬੀਟ ਪੁਲਸ ਦੇ ਮਾਧਿਅਮ ਨਾਲ ਕਾਰਵਾਈ ਕਰ ਸਕੇਗੀ। 
ਪੁਲਸ ਕੋਲ ਫਾਰਮ ਨਾ ਜਮ੍ਹਾ ਕਰਵਾਉਣ ਵਾਲੇ ਦੁਕਾਨਦਾਰ ਖਿਲਾਫ਼ ਹੋਵੇਗੀ ਕਾਰਵਾਈ  
ਸੈਕਟਰ-17 ਥਾਣਾ ਇੰਚਾਰਜ ਉਦੈਪਾਲ ਸਿੰਘ ਨੇ ਦੱਸਿਆ ਕਿ ਡੀ. ਸੀ. ਦੇ ਹੁਕਮਾਂ ਦੇ ਤਹਿਤ ਪ੍ਰਸ਼ਾਸਨ ਵੱਲੋਂ ਪੁਲਸ ਨੂੰ ਇਹ ਫਾਰਮ ਦਿੱਤੇ ਗਏ ਹਨ। ਪੁਲਸ ਆਪਣੇ-ਆਪਣੇ ਖੇਤਰ ਵਿਚ ਮੋਬਾਇਲ ਸਿਮ ਵੇਚਣ ਵਾਲਿਆਂ ਇਸ ਬਾਰੇ ਜਾਣਕਾਰੀ ਦੇ ਰਹੀ ਹੈ ਕਿ ਸਿਮ ਵੇਚਦੇ ਸਮੇਂ ਫਾਰਮ ਦੇ ਅਨੁਸਾਰ ਹੀ ਉਸਦੇ ਬਾਰੇ ''ਚ ਹਰ ਤਰ੍ਹਾਂ ਦੀ ਜਾਣਕਾਰੀ ਇਸ ਵਿਚ ਭਰੇ ਤੇ ਫਾਰਮ ਤੇ ਉਸਦੇ ਗ੍ਰਾਹਕ ਦੀ ਪਹਿਚਾਣ ਨਾਲ ਸੰਬੰਧਿਤ ਜਾਣਕਾਰੀ ਲਏ ਗਏ ਦਸਤਾਵੇਜ਼ਾਂ ਦੀ ਕਾਪੀ ਥਾਣੇ ਵਿਚ ਜਮ੍ਹਾ ਕਰਵਾਉਣ। ਇਸ ਨਾਲ ਫਰਜ਼ੀ ਸਿਮ ਵੇਚਣ ''ਤੇ ਨਕੇਲ ਕੱਸੀ ਜਾ ਸਕੇਗੀ। 
ਅਪਰਾਧੀ ਬਣਾਉਂਦੇ ਹਨ ਲੋਕਾਂ ਨੂੰ ਧੋਖਾਦੇਹੀ ਦਾ ਸ਼ਿਕਾਰ  
ਕਿਸੇ ਵੀ ਵਿਅਕਤੀ ਨਾਲ ਮੋਬਾਇਲ ''ਤੇ ਸੰਪਰਕ ਕਰਕੇ ਉਸ ਨਾਲ ਇੰਸ਼ੋਰੈਂਸ ਪਾਲਿਸੀ, ਕ੍ਰੈਡਿਟ ਕਾਰਡ ਤੇ ਹੋਰ ਜਾਣਕਾਰੀ ਲੈ ਕੇ ਉਸ ਨਾਲ ਧੋਖਾਦੇਹੀ ਕਰਨ ਦੇ ਜਿੰਨੇ ਵੀ ਮਾਮਲੇ ਉਸ ਕੋਲ ਆਉਂਦੇ ਹਨ, ਉਨ੍ਹਾਂ ਵਿਚ ਦੇਖਿਆ ਗਿਆ ਹੈ ਕਿ ਕਥਿਤ ਦੋਸ਼ੀ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ''ਤੇ ਖਰੀਦੇ ਗਏ ਸਿਮ ਕਾਰਡਜ਼  ਰਾਹੀਂ ਹੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹਨ। ਅਜਿਹੇ ਮਾਮਲਿਆਂ ਦਾ ਨੋਟਿਸ ਲੈਂਦਿਆਂ ਹੀ ਪ੍ਰਸ਼ਾਸਨ ਵੱਲੋਂ ਸਿਮ ਕਾਰਡ ਵੇਚਣ ਵਾਲੇ ਦੁਕਾਨਦਾਰਾਂ ਨੂੰ ਇਹ ਫਾਰਮ ਦਿੱਤੇ ਜਾ ਰਹੇ ਹਨ।

Babita Marhas

News Editor

Related News