ਲੋਕਾਂ ਦੀ ਮਦਦ ਨਾਲ ਜੰਗਲੀ ਬਾਰ੍ਹਾਂਸਿੰਙਾਂ ਨੂੰ ਕੀਤਾ ਕਾਬੂ

Thursday, Nov 23, 2017 - 01:41 PM (IST)

ਨਡਾਲਾ (ਸੁਖਜਿੰਦਰ)— ਵਣ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਲੋਕਾਂ ਤੇ ਪੁਲਸ ਦੀ ਮਦਦ ਨਾਲ ਜੰਗਲੀ ਬਾਰਾਂਸਿੰਙਾਂ ਨੂੰ ਕਾਬੂ ਕਰਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ। ਇਸ ਸਬੰਧੀ ਨਡਾਲਾ ਵਾਸੀ ਕਿਸਾਨ ਜੀਤ ਸਿੰਘ ਖੱਖ ਨੇ ਪੁਲਸ ਚੌਕੀ ਨਡਾਲਾ 'ਚ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਖੇਤਾਂ 'ਚ ਇਕ ਬਾਰਾਂਸਿੰਙਾਂ ਘੁੰਮ ਰਿਹਾ ਹੈ ਅਤੇ ਉਸ ਦੇ ਪਿੱਛੇ ਲੱਗੇ ਕੁੱਤੇ ਉਸ ਦਾ ਨੁਕਸਾਨ ਕਰ ਸਕਦੇ ਹਨ, ਇਸ 'ਤੇ ਚੌਕੀ ਇੰਚਾਰਜ ਗੁਰਦੇਵ ਸਿੰਘ ਹੋਰ ਮੁਲਾਜ਼ਮਾਂ ਨਾਲ ਮੌਕੇ 'ਤੇ ਪੁੱਜੇ ਅਤੇ ਨਡਾਲਾ ਕਾਲਜ ਨੇੜੇ ਇਕ ਸਰਕੜੇ ਰੁੱਖਾਂ ਦੇ ਝੁੰਡ 'ਚ ਲੁਕੇ ਬਾਰਾਂਸਿੰਙੇ ਨੂੰ ਸੁਰੱਖਿਅਤ ਕਰਕੇ ਸਬੰਧਤ ਵਿਭਾਗ ਨੂੰ ਸੂਚਿਤ ਕੀਤਾ। 
ਇਸ ਦੌਰਾਨ ਵਣ ਰੇਂਜ ਅਫਸਰ ਸਤਪਾਲ ਸਿੰਘ ਦੀ ਹਦਾਇਤ 'ਤੇ ਗਾਰਡ ਜਸਮੀਤ ਸਿੰਘ ਅਤੇ ਹੋਰ ਕਰਮਚਾਰੀ ਮੌਕੇ 'ਤੇ ਪੁੱਜੇ, ਜਿਨ੍ਹਾਂ ਬਾਰਾਂਸਿੰਙੇ ਨੂੰ ਫੜਨ ਲਈ ਆਪਰੇਸ਼ਨ ਸ਼ੁਰੂ ਕੀਤਾ ਪਰ ਉਹ ਭੱਜ ਕੇ ਪਿੰਡ ਮਾਡਲ ਟਾਊਨ ਦੇ ਡੂੰਘੇ ਛੱਪੜ 'ਚ ਜਾ ਵੜਿਆ, ਜਿਸ ਨੂੰ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਭਾਰੀ ਜੱਦੋ-ਜਹਿਦ ਤੋਂ ਬਾਅਦ ਕਾਬੂ ਕਰਕੇ ਹੁਸ਼ਿਆਰਪੁਰ ਦੀ ਜੰਗਲੀ ਰੱਖ 'ਚ ਸੁਰੱਖਿਅਤ ਭੇਜ ਦਿੱਤਾ।


Related News