ਰਾਮਬਾਗ ਸਥਿਤ ਦੁਕਾਨ ਤੋਂ ਫੜਿਆ ਜੰਗਲੀ ਉੱਲੂ
Friday, Nov 24, 2017 - 04:28 AM (IST)

ਅੰਮ੍ਰਿਤਸਰ, (ਜਸ਼ਨ)- ਐੱਸ. ਪੀ. ਸੀ. ਏ. ਦੇ ਇੰਸਪੈਕਟਰ ਅਸ਼ੋਕ ਜੋਸ਼ੀ ਨੇ ਥਾਣਾ ਰਾਮਬਾਗ ਦੇ ਨਜ਼ਦੀਕ ਜਗੀਰ ਸਿੰਘ ਦੀ ਦੁਕਾਨ ਤੋਂ ਜੰਗਲੀ ਉੱਲੂ ਨੂੰ ਫੜਿਆ, ਜਿਸ ਦੇ ਪੈਰ ਨੂੰ ਰੱਸੀ ਬੰਨ੍ਹੀ ਹੋਈ ਸੀ। ਅਸ਼ੋਕ ਜੋਸ਼ੀ ਨੇ ਦੱਸਿਆ ਕਿ ਇਸ ਜੰਗਲੀ ਉੱਲੂ ਦੀ ਨਸਲ ਗਾਇਬ ਹੋਣ ਕੰਢੇ ਹੈ ਅਤੇ ਇਸ ਨੂੰ ਖਾਸ ਤੌਰ 'ਤੇ ਤਾਂਤਰਿਕ ਲੋਕ ਆਪਣੇ ਕੰਮਾਂ ਲਈ ਗੈਰ-ਕਾਨੂੰਨੀ ਤੌਰ 'ਤੇ ਵਰਤਦੇ ਹਨ। ਇਸ ਦੀ ਮਾਰਕੀਟ ਵਿਚ ਬਹੁਤ ਜ਼ਿਆਦਾ ਕੀਮਤ ਦੱਸੀ ਜਾਂਦੀ ਹੈ। ਇਸ ਦੇ ਪੈਰ ਨੂੰ ਰੱਸੀ ਬੰਨ੍ਹੀ ਹੋਣ ਕਰ ਕੇ ਇਸ ਨੂੰ ਕੁਝ ਸੱਟ ਲੱਗੀ ਹੋਈ ਹੈ, ਜਿਸ ਨੂੰ ਠੀਕ ਕਰਨ ਤੋਂ ਬਾਅਦ ਇਸ ਨੂੰ ਛੇਤੀ ਹੀ ਜੰਗਲ ਵਿਚ ਆਜ਼ਾਦ ਕਰ ਦਿੱਤਾ ਜਾਵੇਗਾ।