ਫ਼ੌਜੀ ਪਤੀ ਦੇ ਨਾਜਾਇਜ਼ ਸੰਬੰਧਾਂ ਨੇ ਪੱਟਿਆ ਘਰ, ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਰਸ 'ਚੋਂ ਮਿਲਿਆ...

Wednesday, Mar 26, 2025 - 06:30 PM (IST)

ਫ਼ੌਜੀ ਪਤੀ ਦੇ ਨਾਜਾਇਜ਼ ਸੰਬੰਧਾਂ ਨੇ ਪੱਟਿਆ ਘਰ, ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਰਸ 'ਚੋਂ ਮਿਲਿਆ...

ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ ਦੇ ਪਿੰਡ ਅਬਿਆਣਾ ਖ਼ੁਰਦ ਦੀ ਇਕ ਵਿਆਹੁਤਾ ਨੇ ਆਪਣੇ ਫ਼ੌਜੀ ਪਤੀ ਦੇ ਨਾਜਾਇਜ਼ ਸੰਬੰਧਾਂ ਅਤੇ ਸੱਸ ਤੇ ਸਹੁਰੇ ਵੱਲੋਂ ਝਗੜਾ ਕਰਨ ਤੋਂ ਦੁਖ਼ੀ ਹੋ ਕੇ ਸਤਲੁੱਜ ਦਰਿਆ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਕਰੀਬ 3 ਸਾਲ ਪਹਿਲਾਂ ਵਿਆਹੀ ਔਰਤ ਉਕਤ ਦਰਦਨਾਕ ਕਦਮ ਚੁੱਕਣ ਤੋਂ ਪਹਿਲਾਂ ਦਰਿਆ ਕਿਨਾਰੇ ਕਿਸੇ ਵਿਅਕਤੀ ਨੂੰ ਆਪਣੀ 2 ਸਾਲਾ ਬੱਚੀ ਸੌਂਪੀ ਗਈ ਅਤੇ ਇਕ ਲਿਖਤੀ ਸੁਸਾਈਡ ਨੋਟ ਵੀ ਛੱਡ ਗਈ ਹੈ। ਇਸ ਸਬੰਧੀ ਦਰਜ ਕੀਤੇ ਗਏ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ 34 ਸਾਲਾ ਮ੍ਰਿਤਕਾ ਜੋ ਪਿੰਡ ਅਬਿਆਣਾ ਖ਼ੁਰਦ ਨਾਲ ਸੰਬੰਧਤ ਹੈ, ਦੇ ਭਰਾ ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਉਸਦੀ ਭੈਣ ਦਾ ਸਾਲ 2021 'ਚ ਪਿੰਡ ਅਸਮਾਨਪੁਰ ਹੇਠਲਾ ਦੇ ਹਰਜੀਤ ਸਿੰਘ ਨਾਲ ਵਿਆਹ ਹੋਇਆ ਸੀ। 

ਇਹ ਵੀ ਪੜ੍ਹੋ: ਪੰਜਾਬ 'ਚ 27 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵਧੀ ਹਲਚਲ

ਹਰਜੀਤ ਸਿੰਘ ਭਾਰਤੀ ਫ਼ੌਜ ਦੀ 17 ਸਿੱਖ ਰੈਜੀਮੈਂਟ 'ਚ ਨੌਕਰੀ ਕਰਦਾ ਹੈ ਅਤੇ ਇਸ ਸਮੇਂ ਜੈਪੁਰ ਵਿਖੇ ਡਿਊਟੀ 'ਤੇ ਤਾਇਨਾਤ ਹੈ। ਉਸ ਦੇ ਜੀਜੇ ਦੇ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਹਨ। ਨਾਜਾਇਜ਼ ਸੰਬੰਧਾਂ ਦਾ ਪਤਾ ਚੱਲਦਿਆਂ ਪਿਛਲੇ ਕੁਝ ਸਮੇਂ ਤੋਂ ਉਸ ਦੀ ਭੈਣ ਅਤੇ ਹਰਜੀਤ ਦਰਮਿਆਨ ਆਪਸੀ ਤਕਰਾਰ ਰਹਿੰਦੀ ਸੀ। ਉਸ ਦਾ ਜੀਜਾ ਉਸ ਦੀ ਭੈਣ ਨੂੰ ਨਸ਼ਾ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ। ਜੀਜੇ ਦੇ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਉਸ ਦੀ ਭੈਣ, ਹਰਜੀਤ ਨੂੰ ਆਪਣੇ ਨਾਲ ਲਿਜਾਉਣ ਲਈ ਕਹਿੰਦੀ ਸੀ ਪਰ ਉਸ ਦਾ ਜੀਜਾ ਨਾਲ ਲਿਜਾਉਣ ਤੋਂ ਮਨ੍ਹਾ ਕਰਦਾ ਸੀ।  ਇਸ ਦੇ ਬਾਰੇ ਉਸ ਦੀ ਭੈਣ ਨੇ ਆਪਣੀ ਸੱਸ ਅਤੇ ਸਹੁਰੇ ਨੂੰ ਦੱਸਿਆ। ਜਿਨ੍ਹਾਂ ਨੇ ਉਸ ਦੀ ਭੈਣ ਨੂੰ ਜੀਜੇ ਨਾਲ ਭੇਜਣ ਦੀ ਬਜਾਏ ਉਸ ਨਾਲ ਝਗੜਣਾ ਸ਼ੁਰੂ ਕਰ ਦਿੱਤਾ। 24 ਮਾਰਚ ਨੂੰ ਉਸ ਦੀ ਭੈਣ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਸੱਸ ਅਤੇ ਸਹੁਰੇ ਵੱਲੋਂ ਉਸ ਨਾਲ ਝਗੜਾ ਕੀਤਾ ਗਿਆ ਹੈ ਜਦਕਿ ਜੀਜੇ ਵੱਲੋਂ ਫੋਨ 'ਤੇ ਗਾਲੀ-ਗਲੋਚ ਕੀਤੀ ਗਈ। ਜਿਸ 'ਤੇ ਭਰਾ ਨੇ ਆਪਣੀ ਭੈਣ ਨੂੰ ਅਗਲੇ ਦਿਨ ਸਵੇਰੇ ਗੱਲ ਕਰਨ ਲਈ ਕਿਹਾ ਪਰ 25 ਮਾਰਚ ਨੂੰ ਸਵੇਰੇ 9.30 ਵਜੇ ਉਸ ਦੀ ਭੈਣ ਨੇ ਫੋਨ ਕਰਕੇ ਦੱਸਿਆ ਕਿ ਉਹ ਆਪਣੇ ਪਤੀ ਹਰਜੀਤ ਸਿੰਘ, ਸੱਸ ਕੁਲਦੀਪ ਕੌਰ ਅਤੇ ਸਹੁਰੇ ਖ਼ੁਸ਼ੀ ਰਾਮ ਤੋਂ ਤੰਗ ਆ ਕੇ ਸਰਾਂ ਪੱਤਣ ਸਥਿਤ ਸਤਲੁੱਜ ਦਰਿਆ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਜਾ ਰਹੀ ਹਾਂ। ਜਿਸ ਨੇ ਉਸ ਦੀ ਕੋਈ ਗੱਲ ਨਾ ਸੁਣੀ ਅਤੇ ਫੋਨ ਕੱਟ ਦਿੱਤਾ।

ਇਹ ਵੀ ਪੜ੍ਹੋ: ਪੰਜਾਬ ਬਜਟ: ਅਨੁਸੂਚਿਤ ਜਾਤੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਾਰੇ ਕਰਜ਼ੇ ਕੀਤੇ ਮੁਆਫ਼

ਦਰਿਆ ''ਚ ਛਾਲ ਮਾਰਨ ਤੋਂ ਪਹਿਲਾਂ ਔਰਤ ਆਪਣੀ 2 ਸਾਲਾ ਬੱਚੀ ਕਿਸੇ ਨੂੰ ਸੌਂਪੀ
ਜਦੋਂ ਮ੍ਰਿਤਕਾ ਦਾ ਭਰਾ ਕਰਨਵੀਰ ਸਿੰਘ ਪੁੱਤਰ ਮਨਜੀਤ ਸਿੰਘ ਕੁਝ ਸਮੇਂ ਬਾਅਦ ਹੀ ਆਪਣੇ ਤਾਏ ਦੇ ਲੜਕੇ ਜਗਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਅਬਿਆਣਾ ਖੁਰਦ ਕੁਝ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜਿਆ ਤਾਂ ਵੇਖਿਆ ਕਿ ਜਗਬੀਰ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ ਪਿੰਡ ਸ਼ਾਹਪੁਰ ਬੇਲਾ ਨਾਮੀ ਵਿਅਕਤੀ ਹੱਥਾਂ 'ਚ ਉਸ ਦੀ 2 ਸਾਲਾ ਭਾਣਜੀ ਗੁਰਨਿਮਰਤ ਕੌਰ ਨੂੰ ਚੁੱਕੀ ਖੜ੍ਹਾ ਸੀ। ਜਿਸ ਨੇ ਦੱਸਿਆ ਕਿ ਥੋੜ੍ਹਾ ਸਮਾਂ ਪਹਿਲਾਂ ਹੀ ਉਕਤ ਔਰਤ ਨੇ ਦਰਿਆ ''ਚ ਛਾਲ ਮਾਰ ਦਿੱਤੀ ਹੈ। 

ਮੌਕੇ ਤੋਂ ਭਰਾ ਨੂੰ ਭੈਣ ਦੇ ਪਰਸ 'ਚੋਂ ਸੁਸਾਈਡ ਨੋਟ ਮਿਲਿਆ
ਇਸ ਦੌਰਾਨ ਮਿ੍ਤਕਾ ਦੇ ਭਰਾ ਨੂੰ ਉਸ ਦੀ ਭੈਣ ਦਾ ਪਰਸ ਮਿਲਿਆ, ਜਿਸ ਵਿਚ ਪਈ ਇਕ ਡੈਅਰੀ 'ਤੇ ਉਸ ਦੀ ਭੈਣ ਵੱਲੋਂ ਸੁਸਾਈਡ ਨੋਟ ਲਿਖਿਆ ਹੋਇਆ ਸੀ। ਇਸ ਸੁਸਾਈਡ ਨੋਟ 'ਚ ਮ੍ਰਿਤਕਾ ਵੱਲੋਂ ਆਪਣੇ ਪਤੀ ਹਰਜੀਤ ਸਿੰਘ, ਸੱਸ ਕੁਲਦੀਪ ਕੌਰ ਅਤੇ ਸਹੁਰੇ ਖ਼ੁਸ਼ੀ ਰਾਮ ਤੋਂ ਤੰਗ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਸਬੰਧੀ ਲਿਖਿਆ ਹੋਇਆ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਲਾਸ਼ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ: ਥਾਣਾ ਮੁਖੀ ਢਿੱਲੋਂ
ਇਸ ਸਬੰਧੀ ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਖ਼ਿਲਾਫ਼ ਧਾਰਾ 108 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕਰਕੇ ਸੱਸ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਫ਼ੌਜੀ ਪਤੀ ਉਕਤ ਘਟਨਾ ਦਾ ਪਤਾ ਚੱਲਣ ਤੋਂ ਬਾਅਦ ਡਿਊਟੀ ਤੋਂ ਛੁੱਟੀ ਲੈ ਕੇ ਗਾਇਬ ਹੋ ਗਿਆ ਹੈ। ਜਦਕਿ ਮ੍ਰਿਤਕਾ ਦਾ ਲਿਖਿਆ ਸੁਸਾਈਡ ਨੋਟ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਦਰਿਆ 'ਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡਾ ਹਾਦਸਾ, ਕੰਡੀ ਨਹਿਰ 'ਚ ਕਾਰ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News