ਜਲੰਧਰ : ਪਤੀ ਦੇ ਜੇਲ ਜਾਣ ਤੋਂ ਬਾਅਦ ਪਤਨੀ ਬਣੀ ਸਮੱਗਲਰ

Sunday, Jun 10, 2018 - 07:55 AM (IST)

ਜਲੰਧਰ, (ਵਰੁਣ)— ਚੌਕੀ ਬੱਸ ਸਟੈਂਡ ਦੀ ਪੁਲਸ ਨੇ ਬੱਸ ਸਟੈਂਡ ਦੇ ਗੇਟ ਨੰਬਰ ਤਿੰਨ ਦੇ ਬਾਹਰ ਤੋਂ ਇਕ ਔਰਤ ਨੂੰ 360 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਔਰਤ ਦਾ ਪਤੀ ਪਹਿਲਾਂ ਤੋਂ ਹੀ ਨਸ਼ੀਲੇ ਕੈਪਸੂਲਾਂ ਦੀ ਸਪਲਾਈ ਦੇ ਕੇਸ 'ਚ ਜੇਲ ਅੰਦਰ ਹੈ। ਔਰਤ ਦਾ ਪਤੀ ਹੀ ਉਸ ਤੋਂ ਯੂ. ਪੀ. ਤੋਂ ਨਸ਼ੀਲੇ ਕੈਪਸੂਲ ਦਿਵਾਉਂਦਾ ਸੀ ਤੇ ਗਾਹਕਾਂ ਬਾਰੇ ਜਾਣਕਾਰੀ ਦਿੰਦਾ ਸੀ।  ਦੋਸ਼ੀ ਦੀ ਪਛਾਣ ਔਰਤ ਪੂਨਮ ਪਤਨੀ ਡਿੰਪਲ ਨਿਵਾਸੀ ਸੰਗਤ ਸਿੰਘ ਨਗਰ ਦੇ ਰੂਪ 'ਚ ਹੋਈ ਹੈ।
ਥਾਣਾ 3 ਦੇ ਇੰਚਾਰਜ ਬਿਮਲਕਾਂਤ ਨੇ ਦੱਸਿਆ ਕਿ ਚੌਕੀ ਬੱਸ ਸਟੈਂਡ ਦੇ ਇੰਚਾਰਜ ਸੇਵਾ ਸਿੰਘ ਨੇ ਗੁਪਤ ਸੂਚਨਾ 'ਤੇ ਗੇਟ ਨੰਬਰ ਤਿੰਨ ਕੋਲ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਬੱਸ ਸਟੈਂਡ ਦੇ ਅੰਦਰ ਤੋਂ ਆ ਰਹੀ ਔਰਤ ਨੇ ਪੁਲਸ ਨੂੰ ਦੇਖ ਕੇ ਰਸਤਾ ਬਦਲ ਲਿਆ। ਸ਼ੱਕ ਪੈਣ 'ਤੇ ਪੁਲਸ ਨੇ ਔਰਤ ਨੂੰ ਕਾਬੂ ਕਰਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਤੋਂ 360 ਨਸ਼ੀਲੇ ਕੈਪਸੂਲ ਬਰਾਮਦ ਹੋਏ। ਪੁਲਸ ਨੇ ਪੁੱਛਗਿਛ ਕੀਤੀ ਤਾਂ ਪੂਨਮ ਨੇ ਦੱਸਿਆ ਕਿ ਉਹ ਯੂ. ਪੀ. ਤੋਂ ਨਸ਼ੀਲੇ ਕੈਪਸੂਲ ਲੈ ਕੇ ਆਈ ਸੀ। ਉਸ ਦਾ ਪਤੀ ਡਿੰਪਲ ਪਹਿਲਾਂ ਤੋਂ ਹੀ ਕੈਪਸੂਲਾਂ ਦੀ ਸਪਲਾਈ ਦੇ ਕੇਸ 'ਚ ਜੇਲ ਬੰਦ ਹੈ। ਪੂਨਮ ਨੇ ਕਿਹਾ ਕਿ ਉਸ ਦਾ ਪਤੀ ਹੀ ਯੂ. ਪੀ. ਫੋਨ ਕਰਕੇ ਉਸ ਨੂੰ ਨਸ਼ੀਲੇ ਕੈਪਸੂਲਾਂ ਦੀ ਸਪਲਾਈ ਦਿਵਾਉਂਦਾ ਸੀ, ਜਦੋਂ ਕਿ ਇਥੇ ਆ ਕੇ ਉਹ ਨਸ਼ੇੜੀਆਂ 'ਚ ਕੈਪਸੂਲ ਵੇਚ ਦਿੰਦੀ ਸੀ। ਪੂਨਮ ਖਿਲਾਫ ਪਹਿਲਾਂ ਵੀ ਕੇਸ ਦਰਜ ਹੋਇਆ ਸੀ ਪਰ ਇਸ ਕੇਸ 'ਚ ਉਹ ਬਰੀ ਹੋ ਚੁੱਕੀ ਹੈ। ਪੁਲਸ ਹੁਣ ਪੂਨਮ ਦੇ ਪਤੀ ਡਿੰਪਲ 'ਤੇ ਵੀ ਕੇਸ ਕਰਨ ਦੀ ਤਿਆਰੀ ਕਰ ਰਹੀ ਹੈ। ਫਿਲਹਾਲ ਔਰਤ ਤੋਂ ਪੁੱਛਗਿਛ ਜਾਰੀ ਹੈ।


Related News