ਪਤਨੀ ਦੀ ਪ੍ਰੈੱਗਨੈਂਸੀ ਰਿਪੋਰਟ ਦੇਖ ਪਤੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਵੀਡੀਓ ਬਣਾ ਕਰ ਲਈ ਖ਼ੁਦਕੁਸ਼ੀ

Tuesday, Apr 11, 2023 - 06:35 PM (IST)

ਪਤਨੀ ਦੀ ਪ੍ਰੈੱਗਨੈਂਸੀ ਰਿਪੋਰਟ ਦੇਖ ਪਤੀ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਵੀਡੀਓ ਬਣਾ ਕਰ ਲਈ ਖ਼ੁਦਕੁਸ਼ੀ

ਹੁਸ਼ਿਆਰਪੁਰ/ਦਸੂਹਾ (ਅਮਰੀਕ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਅਧੀਨ ਪੈਂਦੇ ਪਿੰਡ ਮੀਆਂ ਦੇ ਨੌਜਵਾਨ ਨੇ ਆਪਣੀ ਪਤਨੀ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ। ਪਿੰਡ ਮੀਆਂ ਦੇ 25 ਸਾਲਾ ਨੌਜਵਾਨ ਅਮਰਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਅਮਰਜੀਤ ਸਿੰਘ ਨੇ ਹਸਪਤਾਲ ਵਿਚ ਮੋਬਾਇਲ ਫੋਨ ’ਤੇ ਵੀਡੀਓ ਬਣਾ ਕੇ ਆਪਣੇ ਬਿਆਨਾਂ ਵਿਚ ਪਤਨੀ ਨੂੰ ਮੌਤ ਲਈ ਜ਼ਿੰਮੇਵਾਰ ਦੱਸਿਆ। ਅਮਰਜੀਤ ਨੇ ਕਿਹਾ ਕਿ ਉਸ ਦੀ ਪਤਨੀ ਨੇ ਪਹਿਲਾਂ ਤਾਂ ਆਪਣੇ ਆਪ ਨੂੰ ਇਕ ਐੱਨ. ਆਰ. ਆਈ. ਦੱਸਿਆ ਸੀ ਜਦਕਿ ਉਸ ਨੇ ਦੋ ਵਿਆਹ ਪਹਿਲਾਂ ਵੀ ਕਰਵਾਏ ਸਨ ਅਤੇ ਪੈਸੇ ਲੈ ਕੇ ਤਲਾਕ ਲੈ ਲੈਂਦੀ ਸੀ। ਇਸ ਦੀ ਜਾਣਕਾਰੀ ਅਮਰਜੀਤ ਸਿੰਘ ਨੂੰ ਵਿਆਹ ਤੋਂ ਬਾਅਦ ਮਿਲ਼ੀ ਪਰ ਫਿਰ ਵੀ ਪਰਿਵਾਰ ਨੇ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮਨ ਲਿਆ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਕਦਮ, ਪੀ. ਆਰ. ਟੀ. ਸੀ. ਬੱਸ ਨੂੰ ਲੈ ਕੇ ਜਾਰੀ ਕੀਤੇ ਨਵੇਂ ਹੁਕਮ

ਮ੍ਰਿਤਕ ਦੀ ਮਾਂ ਅਤੇ ਪਿਉ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਤ ਤਾਂ ਉਦੋਂ ਹੋ ਗਈ ਜਦੋਂ ਸਾਡੀ ਨੂੰਹ ਦਸੂਹਾ ਦੇ ਇਕ ਕਲੀਨਿਕ ਤੋਂ ਮਾਂ ਬਣਨ ਦੀ ਝੂਠੀ ਰਿਪੋਰਟ ਬਣਵਾ ਕੇ ਲੈ ਆਈ ਅਤੇ ਅਮਰਜੀਤ ਸਿੰਘ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਇਸ ’ਤੇ ਅਮਰਜੀਤ ਸਿੰਘ ਦੇ ਹੋਸ਼ ਉੱਡ ਗਏ ਕਿਉਂਕਿ ਪਿਛਲੇ ਇਕ ਸਾਲ ਤੋਂ ਅਮਰਜੀਤ ਸਿੰਘ ਆਪਣੀ ਪਤਨੀ ਨਾਲ ਰਿਲੇਸ਼ਨ ਵਿਚ ਹੀ ਨਹੀਂ ਸੀ। ਉਨ੍ਹਾਂ ਹੋਰ ਦੱਸਿਆ ਕਿ ਮੇਰਾ ਲੜਕਾ ਇਹ ਬੇਇਜ਼ਤੀ ਨਹੀਂ ਸਹਾਰ ਸਕਿਆ ਅਤੇ ਪਤਨੀ ਵਲੋਂ ਵਾਰ-ਵਾਰ ਬਲੈਕਮੇਲ ਕਰਨ ਤੋਂ ਤੰਗ ਆ ਕੇ ਉਸ ਨੇ ਜ਼ਹਿਰ ਨਿਗਲ਼ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਾਮਲੇ ਵਿਚ ਪੁਲਸ ਨੇ ਭਾਵੇਂ ਐੱਫ. ਆਈ. ਆਰ. ਦਰਜ ਕਰ ਲਈ ਹੈ ਪਰ ਕਿਸੇ ਨੂੰ ਵੀ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। 

ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗਲਤੀ ਨਾਲ ਫੜਿਆ ਗਿਆ ਅੰਮ੍ਰਿਤਪਾਲ ਦਾ ਖਾਸਮ-ਖਾਸ ਪਪਲਪ੍ਰੀਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News