ਇਸ਼ਕ ''ਚ ਅੰਨ੍ਹੀ ਹੋਈ ਨੇ ਉਜਾੜ ਲਿਆ ਹੱਸਦਾ-ਵਸਦਾ ਘਰ, ਪ੍ਰੇਮੀ ਨਾਲ ਮਿਲ ਕੇ ਕਰ ''ਤਾ ਵੱਡਾ ਕਾਰਾ

Wednesday, Feb 15, 2023 - 10:15 PM (IST)

ਇਸ਼ਕ ''ਚ ਅੰਨ੍ਹੀ ਹੋਈ ਨੇ ਉਜਾੜ ਲਿਆ ਹੱਸਦਾ-ਵਸਦਾ ਘਰ, ਪ੍ਰੇਮੀ ਨਾਲ ਮਿਲ ਕੇ ਕਰ ''ਤਾ ਵੱਡਾ ਕਾਰਾ

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਭੱਟੀਆਂ ਬੇਟ ਦੀ ਅਮਲਤਾਸ਼ ਐਨਕਲੇਵ ’ਚ ਬੀਤੀ ਰਾਤ ਇਕ ਔਰਤ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਨ ਦੀ ਖ਼ਬਰ ਮਿਲੀ ਹੈ। ਮੁਹੱਲਾ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਉਨ੍ਹਾਂ ਦੇ ਮੁਹੱਲੇ ’ਚ ਰਹਿਣ ਵਾਲੇ ਵਰੁਣ ਮਹਿਤਾ (39) ਦੀ ਅਚਾਨਕ ਮੌਤ ਹੋ ਗਈ, ਜਿਸ ਤੋਂ ਬਾਅਦ ਮੁਹੱਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ।

ਇਹ ਵੀ ਪੜ੍ਹੋ : ਮਾਤਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਫਾਇਰ ਕਰਨ ਤੋਂ ਰੋਕਣ 'ਤੇ ਲਾੜੇ ਦੇ ਜੀਜੇ ਨੂੰ ਵੱਜੀ ਗੋਲ਼ੀ

ਇਸੇ ਦੌਰਾਨ ਮ੍ਰਿਤਕ ਦੀ ਪਤਨੀ ਸ਼ਿਲਪਾ ਅਤੇ ਉਸ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਵਿਅਕਤੀ ਜਸਵੰਤ ਰਾਏ ਦੀਆਂ ਹਰਕਤਾਂ ’ਤੇ ਲੋਕਾਂ ਨੂੰ ਸ਼ੱਕ ਹੋਣ ਲੱਗਾ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਪੁਲਸ ਨੂੰ ਸੂਚਿਤ ਕਰਨ 'ਤੇ ਸ਼ਿਲਪਾ ਅਤੇ ਜਸਵੰਤ ਰਾਏ ਇਸ ’ਤੇ ਟਾਲਮਟੋਲ ਕਰਨ ਲੱਗੇ, ਜਿਸ ਤੋਂ ਬਾਅਦ ਜਦੋਂ ਮੁਹੱਲਾ ਨਿਵਾਸੀਆਂ ਨੇ ਦੋਵਾਂ ਤੋਂ ਸਖ਼ਤੀ ਨਾਲ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਮਿਲ ਕੇ ਵਰੁਣ ਮਹਿਤਾ ਨੂੰ ਕਣਕ ’ਚ ਰੱਖਣ ਵਾਲੀ ਦਵਾਈ ਚਾਹ ’ਚ ਮਿਲਾ ਕੇ ਪਿਆ ਦਿੱਤੀ ਸੀ ਕਿਉਂਕਿ ਉਹ ਦੋਵਾਂ ਦੇ ਨਾਜਾਇਜ਼ ਸਬੰਧਾਂ ਕਾਰਨ ਵਰੁਣ ਰੋਜ਼ ਆਪਣੀ ਪਤਨੀ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ, ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਇਸ ਦੀ ਸੂਚਨਾ ਥਾਣਾ ਸਲੇਮ ਟਾਬਰੀ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਛੋਟੇ ਸ਼ਹਿਰਾਂ 'ਚ ਨਵੇਂ ਅਰਬਨ ਅਸਟੇਟ ਵਿਕਸਤ ਕਰੇਗੀ ਸੂਬਾ ਸਰਕਾਰ, ਮੰਤਰੀ ਅਮਨ ਅਰੋੜਾ ਨੇ ਦਿੱਤੇ ਇਹ ਨਿਰਦੇਸ਼

ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ’ਚ ਲੈ ਕੇ ਦੋਵੇਂ ਮੁਲਜ਼ਮਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ। ਹੁਣ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ।


author

Mandeep Singh

Content Editor

Related News