ਬਰਨਾਲਾ: ਪਤੀ ਬਣਿਆ ਹੈਵਾਨ, ਪਤਨੀ ਨੂੰ ਪਾਣੀ 'ਚ ਡੋਬ ਕੇ ਦਿੱਤੀ ਦਰਦਨਾਕ ਮੌਤ

Thursday, Nov 18, 2021 - 11:25 AM (IST)

ਬਰਨਾਲਾ: ਪਤੀ ਬਣਿਆ ਹੈਵਾਨ, ਪਤਨੀ ਨੂੰ ਪਾਣੀ 'ਚ ਡੋਬ ਕੇ ਦਿੱਤੀ ਦਰਦਨਾਕ ਮੌਤ

ਪੱਖੋ ਕਲਾਂ/ਰੂੜੇਕੇ ਕਲਾਂ/ਬਰਨਾਲਾ (ਮੁਖਤਿਆਰ, ਪੁਨੀਤ)- ਪਿੰਡ ਧੌਲਾ ਵਿਖੇ ਇਕ ਕਲਯੁਗੀ ਪਤੀ ਵੱਲੋਂ ਆਪਣੀ ਪਤਨੀ ਨੂੰ ਪਾਣੀ ’ਚ ਡੋਬ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਮਾਨਸਾ ਦੀ ਵੀਰਪਾਲ ਕੌਰ ਮੰਗਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਧੌਲਾ ਨਾਲ ਵਿਆਹੀ ਹੋਈ ਸੀ। ਦੋਵੇਂ ਪਤੀ-ਪਤਨੀ ਟਰਾਈਡੈਂਟ ਫੈਕਟਰੀ ’ਚ ਨੌਕਰੀ ਕਰਦੇ ਸਨ। ਪਿਛਲੇ ਸਮੇਂ ਤੋਂ ਪਤੀ-ਪਤਨੀ ਦੀ ਅਣਬਣ ਚੱਲ ਰਹੀ ਸੀ ਅਤੇ ਦੋ ਮਹੀਨਿਆਂ ਤੋਂ ਦੋਵੇਂ ਵੱਖ-ਵੱਖ ਰਹਿ ਰਹੇ ਸਨ। 

PunjabKesari

ਵੀਰਪਾਲ ਕੌਰ ਛੁੱਟੀ ’ਤੇ ਹੋਣ ਕਰਕੇ ਬੀਤੇ ਦਿਨ ਸਵੇਰੇ ਉਸ ਦਾ ਪਤੀ ਉਸ ਨੂੰ ਮੱਥਾ ਟਿਕਾਉਣ ਦੇ ਬਹਾਨੇ ਮੋਟਰਸਾਈਕਲ ’ਤੇ ਬਿਠਾ ਕੇ ਖੇਤ ਲੈ ਗਿਆ, ਜਿੱਥੇ ਉਸ ਨੂੰ ਮੋਟਰ ਦੇ ਪਾਣੀ ਵਾਲੇ ਚੁਬੱਚੇ ’ਚ ਡੋਬ ਕੇ ਉਸ ਨੂੰ ਮਾਰ ਦਿੱਤਾ।

PunjabKesari

ਪਤਾ ਲੱਗਣ ’ਤੇ ਥਾਣਾ ਰੂੜੇਕੇ ਕਲਾਂ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਦੋਸ਼ੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਥੀਮ ਪਾਰਕ ਦਾ CM ਚੰਨੀ ਭਲਕੇ ਕਰਨਗੇ ਉਦਘਾਟਨ, ਤਿਆਰੀਆਂ ਮੁਕੰਮਲ

PunjabKesari

ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕਾ ਦੇ ਭਰਾ ਜੱਗੀ ਸਿੰਘ ਦੇ ਬਿਆਨਾਂ ਉਤੇ ਦੋਸ਼ੀ ਮੰਗਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾ ਦਾ ਪੋਸਟਮਾਰਟਮ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਜੇ ਫਰਾਰ ਹੈ ਅਤੇ ਜਲਦੀ ਹੀ ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ ’ਚ ‘ਬਾਬਾ ਨਾਨਕ’ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ, ਸੰਗਤ ਦਾ ਉਮੜਿਆ ਸੈਲਾਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News