ਸਾਥੀ ਨਾਲ ਮਿਲ ਪਤਨੀ ਨੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ, ਕੁਦਰਤੀ ਮੌਤ ਬਣਾਉਣ ਲਈ ਖੇਡੀ ਇਹ ਚਾਲ
Monday, May 27, 2024 - 05:34 AM (IST)
ਲੁਧਿਆਣਾ (ਰਾਜ)– ਟਿੱਬਾ ਰੋਡ ਦੀ ਗਰੇਵਾਲ ਕਾਲੋਨੀ ’ਚ ਇਕ ਔਰਤ ਨੇ ਆਪਣੇ ਸਾਥੀ ਨਾਲ ਮਿਲ ਕੇ ਪਤੀ ਪਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ। ਇਸ ਮਾਮਲੇ ’ਚ ਥਾਣਾ ਟਿੱਬਾ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਧਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਉਸ ਦੀ ਭਾਬੀ ਨਿਧੀ ਤੇ ਸਾਥੀ ਲਲਿਤ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।
ਧਰਮਿੰਦਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭਾਬੀ ਨਿਧੀ ਉਸ ਦੇ ਭਰਾ ਨਾਲ ਝਗੜਾ ਕਰਦੀ ਸੀ, ਜੋ ਕਿ ਉਸ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੀ ਸੀ। ਉਸ ਨੇ ਇਸ ਕਤਲ ’ਚ ਲਲਿਤ ਨੂੰ ਨਾਲ ਮਿਲਾ ਲਿਆ ਕਿਉਂਕਿ ਲਲਿਤ ਉਸ ਦੀ ਭੈਣ ਨਾਲ ਵਿਆਹ ਕਰਨਾ ਚਾਹੁੰਦਾ ਸੀ, ਜੋ ਮ੍ਰਿਤਕ ਪਰਵਿੰਦਰ ਹੋਣ ਨਹੀਂ ਦੇ ਰਿਹਾ ਸੀ। ਇਸ ਲਈ ਦੋਵਾਂ ਨੇ ਮਿਲ ਕੇ ਪਰਵਿੰਦਰ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਲਿਵ-ਇਨ ਰਿਲੇਸ਼ਨਸ਼ਿਪ ਦਾ ਖ਼ੌਫਨਾਕ ਅੰਜਾਮ, ਵਿਆਹੁਤਾ ਨਾਲ ਰਹਿ ਰਹੇ 20 ਸਾਲਾ ਨੌਜਵਾਨ ਨੇ ਲਿਆ ਫਾਹਾ
ਜਾਣਕਾਰੀ ਮੁਤਾਬਕ ਨਿਧੀ ਤੇ ਪਲਵਿੰਦਰ ਦੇ ਵਿਆਹ ਨੂੰ ਕਾਫ਼ੀ ਸਮਾਂ ਹੋ ਚੁੱਕਾ ਸੀ। ਦੋਵਾਂ ਦਰਮਿਆਨ ਕਿਸੇ ਨਾ ਕਿਸੇ ਗੱਲ ਕਰਕੇ ਹਮੇਸ਼ਾ ਕਲੇਸ਼ ਰਹਿੰਦਾ ਸੀ। ਨਿਧੀ ਆਪਣੇ ਪਤੀ ਤੋਂ ਕਾਫ਼ੀ ਪ੍ਰੇਸ਼ਾਨ ਸੀ। ਮੁਲਜ਼ਮ ਲਲਿਤ, ਪਲਵਿੰਦਰ ਦੀ ਭੈਣ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਪਲਵਿੰਦਰ ਇਹ ਵਿਆਹ ਨਹੀਂ ਹੋਣ ਦੇ ਰਿਹਾ ਸੀ। ਨਿਧੀ ਨੇ ਇਕ ਸਾਜ਼ਿਸ਼ ਰਚੀ, ਉਸ ਨੇ ਪਲਵਿੰਦਰ ਸਿੰਘ ਨੂੰ ਰਸਤੇ ਤੋਂ ਹਟਾਉਣ ਦਾ ਪਲਾਨ ਬਣਾਇਆ। ਇਸ ਪਲਾਨ ’ਚ ਉਸ ਨੇ ਲਲਿਤ ਨੂੰ ਵੀ ਆਪਣੇ ਨਾਲ ਮਿਲਾ ਲਿਆ। ਰਾਤ ਕਰੀਬ ਸਵਾ 9 ਵਜੇ ਪਲਵਿੰਦਰ ਘਰ ’ਚ ਸੀ ਤਾਂ ਮੁਲਜ਼ਮਾਂ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ।
ਕਤਲ ਤੋਂ ਬਾਅਦ ਨਿਧੀ ਨੇ ਰੌਲਾ ਪਾਇਆ ਕਿ ਪਲਵਿੰਦਰ ਨੂੰ ਕੁਝ ਹੋ ਗਿਆ ਹੈ। ਉਨ੍ਹਾਂ ਨੇ ਗੁੰਮਰਾਹ ਕਰਨ ਲਈ ਕਤਲ ਨੂੰ ਕੁਦਰਤੀ ਮੌਤ ਬਣਾਉਣ ਦਾ ਯਤਨ ਕੀਤਾ। ਇਸ ਤੋਂ ਬਾਅਦ ਉਹ ਪਰਿਵਾਰਕ ਮੈਂਬਰਾਂ ਦੇ ਨਾਲ ਪਲਵਿੰਦਰ ਨੂੰ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ ਪਰ ਉਨ੍ਹਾਂ ਦਾ ਝੂਠ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਿਆ। ਜਦੋਂ ਲਾਸ਼ ਦੀ ਜਾਂਚ ਹੋਈ ਤਾਂ ਉਸ ’ਤੇ ਗਲਾ ਦਬਾਏ ਜਾਣ ਦੇ ਨਿਸ਼ਾਨ ਸਨ। ਪਰਿਵਾਰ ਨੇ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਵਲੋਂ ਪੋਸਟਮਾਰਟਮ ਤੋਂ ਬਾਅਦ ਕਤਲ ਦਾ ਕਾਰਨ ਗਲਾ ਘੁੱਟੇ ਜਾਣਾ ਸਾਹਮਣੇ ਆਇਆ। ਇਸ ਤੋਂ ਬਾਅਦ ਪੁਲਸ ਨੇ ਸਖ਼ਤੀ ਨਾਲ ਪੁੱਛਗਿਛ ਕੀਤੀ ਤਾਂ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਉਥੇ ਥਾਣਾ ਟਿੱਬਾ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਮੁਲਜ਼ਮਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।