ਅੰਮ੍ਰਿਤਸਰ ’ਚ ਦਿਲ ਕੰਬਾਅ ਦੇਣ ਵਾਲੀ ਘਟਨਾ, ਦੇਖੋ ਰੌਂਗਟੇ ਖੜ੍ਹੇ ਕਰਦੀ ਵੀਡੀਓ

Thursday, Aug 29, 2019 - 06:53 PM (IST)

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਰਾਣੀ ਬਾਗ ਇਲਾਕੇ ਵਿਚ ਸਹੁਰਿਆਂ ਵਲੋਂ ਜਵਾਈ ਨੂੰ ਤੇਲ ਪਾ ਕੇ ਜਿਊਂਦਿਆਂ ਸਾੜੇ ਜਾਣ ਦੀ ਘਟਨਾ ਦੀ ਸੀ. ਸੀ. ਟੀ. ਵੀ. ਫੂਟੇਜ ਸਾਹਮਣੇ ਆਈ ਹੈ। ਸੀ. ਸੀ. ਟੀ. ਵੀ. ਫੂਟੇਜ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅੱਗ ਦੀਆਂ ਲਪਟਾਂ ਨਾਲ ਘਿਰਿਆ ਇਕ ਵਿਅਕਤੀ ਪਹਿਲਾਂ ਇਕ ਘਰ ’ਚ ਬਾਹਰੋਂ ਆਉਂਦਾ ਹੈ ਅਤੇ ਖੁਦ ਨੂੰ ਬਚਾਉਣ ਦੀ ਦੁਹਾਈ ਪਾ ਰਿਹਾ ਹੈ। ਇਸ ਦੌਰਾਨ ਉਥੇ ਨੇੜਲੇ ਲੋਕ ਉਕਤ ਦੀ ਮਦਦ ਲਈ ਅੱਗੇ ਆਉਂਦੇ ਹਨ ਅਤੇ ਪਾਣੀ ਨਾਲ ਅੱਗ ਬੁਝਾਈ ਜਾਂਦੀ ਹੈ। 

ਦਰਅਸਲ ਇਹ ਘਟਨਾ 28 ਅਗਸਤ ਬੁੱਧਵਾਰ ਦੀ ਹੈ। ਲੁਧਿਆਣਾ ਦਾ ਰਹਿਣ ਵਾਲਾ ਰਾਜੇਸ਼ ਕੁਮਾਰ ਅੰਮ੍ਰਿਤਸਰ ਸਥਿਤ ਰਾਣੀ ਬਾਗ ਇਲਾਕੇ ਵਿਚ ਆਪਣੀ ਪਤਨੀ ਨੂੰ ਲੈਣ ਆਇਆ ਸੀ। ਇਸ ਦੌਰਾਨ ਸਹੁਰਿਆਂ ਨਾਲ ਅਣਬਣ ਹੋ ਗਈ ਅਤੇ ਪਤਨੀ ਵਲੋਂ ਆਪਣੇ ਪੇਕੇ ਧਿਰ ਦੇ ਚਾਰ ਮੈਂਬਰਾਂ ਨਾਲ ਮਿਲ ਕੇ ਰਾਜੇਸ਼ ਨੂੰ ਅੱਗ ਲਗਾ ਦਿੱਤੀ ਗਈ। ਬਾਅਦ ਵਿਚ ਜਿਸ ਦੀ ਮੌਤ ਹੋ ਗਈ। 

ਇਥੇ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਜਿਸ ਜਗ੍ਹਾ ਇਹ ਵਾਰਦਾਤ ਹੋਈ, ਉਥੋਂ ਕੁਝ ਹੀ ਦੂਰੀ ’ਤੇ ਪੁਲਸ ਥਾਣਾ ਵੀ ਹੈ। ਬਾਵਜੂਦ ਇਸ ਦੇ ਮੁਲਜ਼ਮ ਵਾਰਦਾਤ ਤੋਂ ਬਾਅਦ ਫਰਾਰ ਹੋ ਗਏ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। 


author

Gurminder Singh

Content Editor

Related News